• 10:13 am
Go Back

ਟੋਰਾਂਟੋ: ਕੈਨੇਡਾ ਵਿਖੇ ਖੇਡ ਮੁਕਾਬਲਿਆਂ ਦੌਰਾਨ ਖੰਨਾ ਦੇ 95 ਸਾਲਾਂ ਬਾਬਾ ਅਤਰ ਸਿੰਘ ਸੇਖੋਂ ਨੇ ਧੂੜਾਂ ਪੁੱਟੀਆਂ ਅਤੇ 9 ਸੋਨੇ ਦੇ ਤਮਗੇ ਜਿੱਤੇ। ਕੈਨੇਡਾ ਦੇ ਸਾਊਥ ਸਰੀ ਵਿਖੇ ਤਿੰਨ ਦਿਨਾਂ ਤਕ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਬਜ਼ੁਰਗਾਂ ਦੇ ਮੁਕਾਬਲੇ ਵੀ ਕਰਵਾਏ ਗਏ। ਬਜ਼ੁਰਗ ਅਤਰ ਸਿੰਘ ਸੇਖੋਂ ਨੇ 100, 200, 400 ਮੀਟਰ ਦੌੜ ਤੋਂ ਇਲਾਵਾ ਸ਼ਾਟਪੁੱਟ, ਹੈਮਰ ਥਰੋਅ, ਵੇਟ ਥਰੋਅ, ਜੈਵਲਿਨ ਥਰੋਅ ਅਤੇ ਡਿਸਕ ਥਰੋਅ ਵਿਚ ਭਾਗ ਲਿਆ ਅਤੇ ਇਨ੍ਹਾਂ ਮੁਕਾਬਲਿਆਂ ‘ਚੋਂ 9 ਸੋਨੇ ਦੇ ਤਮਗੇ ਜਿੱਤ ਕੇ ਖੰਨਾ ਦੇ ਚੱਕਮਾਫ਼ੀ ਦਾ ਨਾਮ ਰੌਸ਼ਨ ਕਰ ਦਿੱਤਾ। ਹਰ ਕੋਈ ਉਨ੍ਹਾਂ ਲਈ ਤਾੜੀਆਂ ਵਜਾ ਰਿਹਾ ਸੀ। ਦਰਸ਼ਕਾਂ ਨੇ ਸੀਟੀਆਂ ਵਜਾ ਕੇ ਵੀ ਉਨ੍ਹਾਂ ਦਾ ਮਾਣ ਵਧਾਇਆ।
ਖੇਡ ਮੁਕਾਬਲਿਆਂ ਦੌਰਾਨ 9 ਸੋਨੇ ਦੇ ਤਮਗੇ ਜਿੱਤਣ ‘ਤੇ ਦਰਸ਼ਕਾਂ ਨੇ ਉਨ੍ਹਾਂ ਦੀਆਂ ਤਰੀਫ਼ਾਂ ਵਿਚ ਕਿਹਾ,” ‘ਬੱਲੇ ਬਾਬਾ ਜੀ ਬੱਲੇ’ ਇਸ ਉਮਰ ਵਿਚ ਬਹੁਤੇ ਤਾਂ ਪਹੁੰਚਦੇ ਹੀ ਨਹੀਂ ਅਤੇ ਜੇ ਪਹੁੰਚ ਜਾਣ ਤਾਂ ਤੁਰਨ-ਫਿਰਨ ਜੋਗੇ ਨਹੀਂ ਰਹਿੰਦੇ ਪਰ ਖੰਨੇ ਦੇ ਬਾਬੇ ਨੇ ਤਾਂ 9 ਸੋਨੇ ਦੇ ਤਮਗੇ ਜਿੱਤ ਕੇ ਰਿਕਾਰਡ ਹੀ ਬਣਾ ਦਿੱਤਾ।” ਬਾਬਾ ਅਤਰ ਸਿੰਘ ਸੇਖੋਂ ਜੋ ਕਿ ਟੋਰਾਂਟੋ ਦੇ ਰੈਕਸਡੇਲ ਸ਼ਹਿਰ ਵਿਚ ਰਹਿੰਦੇ ਹਨ ਅਤੇ ਉਹ 1988 ‘ਚ ਕੈਨੇਡਾ ਵਿਚ ਸੈਟਲ ਹੋ ਗਏ ਸਨ।

Facebook Comments
Facebook Comment