• 11:28 pm
Go Back

ਬਰੈਂਪਟਨ: ਕੈਨੇਡਾ ਦੇ ਐਮ.ਪੀ. ਰਾਜ ਗਰੇਵਾਲ ਨੇ ਅੱਜ ਤੋਂ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ ਕਿਉਂ ਕਿ ਉਹ ਵਿਆਹ ਬੰਧਨ ਵਿਚ ਬੱਝ ਗਏ ਹਨ। ਜਿਸ ਸਬੰਧੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਕੁਝ ਇਹਨਾਂ ਸ਼ਬਦਾਂ ਨਾਲ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਸੋਸ਼ਲ ਮੀਡੀਆ ਦੇ ਕੁਝ ਪੇਜਾਂ ਤੇ ਉਹਨਾਂ ਨੇ ਲਿਖਿਆ ਹੈ ਕਿ ਅੱਜ ਸਾਡੇ ਪਰਿਵਾਰ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ ਅਤੇ ਇਸ ਦਿਨ ਨੂੰ ਉਹ ਕਦੀ ਵੀ ਭੁੱਲ ਨਹੀਂ ਸਕਦੇ। ਉਹਨਾਂ ਨੇ ਸਿੱਖ ਮਰਿਆਦਾ ਤਹਿਤ ਆਪਣੀ ਮੰਗੇਤਰ ਸ਼ਿਖਾ ਦੇ ਨਾਲ ਵਿਆਹ ਕਰਵਾ ਲਿਆ ਹੈ ਅਤੇ ਇਸ ਮੌਕੇ ਉਹਨਾਂ ਦੇ ਸਾਕ-ਸਬੰਧੀ ਅਤੇ ਦੋਸਤ-ਮਿੱਤਰ ਸਮੇਤ ਰਾਜਨੀਤਿਕ ਸ਼ਖਸੀਅਤਾਂ ਆਦਿ ਮੌਜੂਦ ਸਨ। ਰਾਜ ਗਰੇਵਾਲ ਨੇ 2015 ਵਿਚ ਬਰੈਂਪਟਨ ਈਸਟ ਤੋਂ ਚੋਣਾਂ ਜਿੱਤੀਆਂ ਸਨ ਅਤੇ ਉਹ ਸੰਸਦ ਵਿਚ ਲੋਕਾਂ ਦੇ ਹੱਕਾਂ ਦੀ ਆਵਾਜ ਚੁੱਕਦੇ ਰਹਿੰਦੇ ਹਨ। ਜਿਸ ਕਾਰਨ ਉਹਨਾਂ ਲੋਕਾਂ ਵਿਚ ਕਾਫੀ ਪਸੰਦੀਦਾ ਆਗੂ ਵੀ ਅਖਵਾਏ ਜਾਂਦੇ ਹਨ।

Facebook Comments
Facebook Comment