• 12:32 pm
Go Back

ਕੈਨੇਡਾ ਦਾ ਸ਼ਹਿਰ ਸਰੀ 21 ਅਪ੍ਰੈਲ 2018 ਨੂੰ ਖਾਲਸੇ ਦੇ ਰੰਗ ਵਿਚ ਰੰਗਿਆ ਨਜਰ ਆਇਆ। ਦੱਸ ਦਈਏ ਕਿ ਵਿਸਾਖੀ ਨੂੰ ਸਮਰਪਿਤ ਇਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ 5 ਲੱਖ ਸੰਗਤਾਂ ਨੇ ਹਾਜਰੀ ਭਰੀ ਅਤੇ ਇਕ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਵਾਈ ਵਿਚ ਕੱਢੇ ਗਏ ਇਸ ਨਗਰ ਕੀਰਤਨ ਵਿਚ ਸਜੇ ਹੋਏ ਪੰਜ ਪਿਆਰੇ ਬੜੇ ਅਦਬ ਦੇ ਨਾਲ ਚੱਲ ਰਹੇ ਸਨ ਅਤੇ ਪਿਛੇ ਪਿਛੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵੱਧ ਰਹੀਆਂ ਸਨ। ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਇਸ ਨਗਰ ਕੀਰਤਨ ਦਾ ਆਗਾਜ ਹੋਇਆ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਜਾਕੇ ਹੀ ਨਗਰ ਕੀਰਤਨ ਦੀ ਸਮਾਪਤੀ ਹੋਈ। ਸੰਗਤਾਂ ਦੀ ਸਹੂਲਤ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੱਖ-ਵੱਖ ਤਰਾਂ ਦੇ ਪਕਵਾਨਾਂ ਦਾ ਇੰਤੇਜਾਮ ਥਾਂ-ਥਾਂ ਤੇ ਕੀਤਾ ਗਿਆ ਸੀ।ਕਾਬਿਲੇਗੌਰ ਹੈ ਕਿ ਇਸ ਦਿਨ ਦਾ ਕੈਨੇਡਾ ਵਾਸੀਆਂ ਨੂੰ ਬੜੀ ਬੇਸਬਰੀ ਨਾਲ ਇੰਤੇਜਾਰ ਹੁੰਦਾ ਹੈ।

Facebook Comments
Facebook Comment