• 1:14 am
Go Back

ਟੋਰਾਂਟੋ- ਕੈਨੇਡਾ ਦੇ ਪ੍ਰਮੁੱਖ ਸਿੱਖ ਸਨਅਤਕਾਰ ਬੌਬ ਢਿੱਲੋਂ ਨੇ ਅਲਬਰਟਾ ਸਥਿਤ ਲੈਥਬ੍ਰਿਜ ਯੂਨੀਵਰਸਿਟੀ ਨੂੰ ਇੱਕ ਕਰੋੜ ਡਾਲਰ (ਕਰੀਬ 65 ਕਰੋੜ ਰੁਪਏ) ਦਾ ਦਾਨ ਦਿੱਤਾ। ਬਰਨਾਲਾ ਦੇ ਰਹਿਣ ਵਾਲੇ ਢਿੱਲੋਂ ਦੇ ਸਨਮਾਨ ‘ਚ ਯੂਨੀਵਰਸਿਟੀ ਨੇ ਵੀ ਆਪਣੇ ਬਿਜ਼ਨਸ ਸਕੂਲ ਦਾ ਨਾਂ ਬਦਲ ਕੇ ‘ਢਿੱਲੋਂ ਸਕੂਲ ਆਫ਼ ਬਿਜ਼ਨਸ’ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਚੇਅਰਮੈਨ ਅਤੇ ਵਾਈਸ ਚਾਂਸਲਰ ਮਾਈਕ ਮਹੋਨ ਨੇ ਇਸ ਮੌਕੇ ਹੋਏ ਇੱਕ ਪ੍ਰੋਗਰਾਮ ‘ਚ ਕਿਹਾ ਕਿ ਢਿੱਲੋਂ ਤੋਂ ਮਿਲਿਆ ਦਾਨ ਸੰਸਥਾਨ ਲਈ ਬਦਲਾਅਕਾਰੀ ਸਾਬਿਤ ਹੋਵੇਗਾ। ਢਿੱਲੋਂ ਅਲਬਰਟਾ ਸੂਬੇ ਦੇ ਕੈਲਗਿਰੀ ਸ਼ਹਿਰ ‘ਚ ਰਹਿੰਦੇ ਹਨ। ਉਹ ਰੀਅਲ ਅਸਟੇਟ ਦੀ ਵੱਡੀ ਕੰਪਨੀ ਮੇਨਸਟ੍ਰੀਟ ਇਕਵਿਟੀ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀਈਓ ਹਨ। ਇਸ ਕੰਪਨੀ ਦੀ ਕੁੱਲ ਜਾਇਦਾਦ 150 ਕਰੋੜ ਡਾਲਰ (ਕਰੀਬ ਦਸ ਹਜ਼ਾਰ ਕਰੋੜ ਰੁਪਏ) ਹੈ। ਕੰਪਨੀ ਦੇ ਪੂਰੇ ਕੈਨੇਡਾ ‘ਚ ਦਸ ਹਜ਼ਾਰ ਅਪਾਰਟਮੈਂਟ ਹਨ। ਢਿੱਲੋਂ ਨੇ ਕਿਹਾ ਕਿ ਮੈਂ ਪਹਿਲੀ ਪੀੜ੍ਹੀ ਦਾ ਅਪਰਵਾਸੀ ਹਾਂ ਅਤੇ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਅੱਜ ਮੈਂ ਇਸ ਸਹਿਯੋਗ ਨੂੰ ਕਰਨ ਲਾਇਕ ਹਾਂ। ਇਹ ਮੇਰਾ ਤਰੀਕਾ ਹੈ ਕੈਨੇਡਾ ਨੂੰ ਕੁੱਝ ਵਾਪਸ ਕਰਨ ਦਾ। ਮੈਨੂੰ ਇੱਥੇ ਅੱਗੇ ਵਧਣ ਦਾ ਮੌਕਾ ਮਿਲਿਆ, ਇਸ ਦੇ ਲਈ ਮੈਂ ਕੈਨੇਡਾ ਦਾ ਧੰਨਵਾਦੀ ਹਾਂ।

Facebook Comments
Facebook Comment