• 8:15 am
Go Back

ਟੋਰਾਂਟੋ: ਕੈਨੇਡਾ ਵਿਚ ਭੰਗ ਦੀਆਂ ਕੀਮਤਾਂ ਆਸਮਾਨੀ ਚੜ੍ਹ ਰਹੀਆਂ ਹਨ ਜਿਸ ਕਾਰਨ ਭੰਗ ਦੀ ਕਾਲਾ ਬਾਜ਼ਾਰੀ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਕਾਲਾਬਾਜਾਰੀ ਨੂੰ ਰੋਕਣ ਲਈ ਜਿੱਥੇ ਸਰਕਾਰ ਨੇ ਭੰਗ ਨੂੰ ਲਾਇਸੰਸਸ਼ੁਦਾ ਸਟੋਰਾਂ ਉਤੇ ਉਪਲਬੱਧ ਕਰਵਾ ਦਿੱਤਾ ਸੀ ਪਰ ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਭੰਗ ਦੀਆਂ ਕੀਮਤਾਂ ਵਿਚ 17 ਫ਼ੀਸਦੀ ਵਾਧਾ ਹੋ ਚੁੱਕਾ ਹੈ।

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਕਾਨੂੰਨੀ ਤੌਰ ‘ਤੇ ਜਾਇਜ਼ ਸਰੋਤਾਂ ਤੋਂ ਭੰਗ ਖ਼ਰੀਦਣ ਵਾਲਿਆਂ ਨੂੰ ਗ਼ੈਰਕਾਨੂੰਨੀ ਸਰੋਤਾਂ ਦੇ ਮੁਕਾਬਲੇ 56.8 ਫ਼ੀਸਦੀ ਵੱਧ ਕੀਮਤ ਦੇਣੀ ਕਰਨੀ ਪੈ ਰਹੀ ਹੈ। ਭੰਗ ਨੂੰ ਕਾਨੂੰਨੀ ਮਾਨਤਾ ਤੋਂ ਪਹਿਲਾਂ ਪ੍ਰਤੀ ਗ੍ਰਾਮ ਕੀਮਤ 6 ਡਾਲਰ 85 ਸੈਂਟ ਮੰਨੀ ਗਈ ਜਦਕਿ ਹੁਣ ਇਹ 10 ਡਾਲਰ 73 ਸੈਂਟ ਦੇ ਅੰਕੜੇ ‘ਤੇ ਪੁੱਜ ਗਈ ਹੈ।

ਸਟੈਟਿਸਟਿਕਸ ਕੈਨੇਡਾ ਨੇ ਉਕਤ ਗਿਣਤੀ-ਮਿਣਤੀ 17 ਅਕਤੂਬਰ 2018 ਤੋਂ 31 ਮਾਰਚ 2019 ਦਰਮਿਆਨ ਉਪਲਬਧ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਕਾਨੂੰਨੀ ਮਾਨਤਾ ਤੋਂ ਪਹਿਲਾਂ ਨਿਊ ਬ੍ਰਨਜ਼ਵਿਕ ਵਿਚ ਭੰਗ ਸਭ ਤੋਂ ਸਸਤੀ ਹੁੰਦੀ ਸੀ ਪਰ ਪਿਛਲੇ ਸਮੇਂ ਦੌਰਾਨ ਇਸ ਦੀ ਕੀਮਤ ਵਿਚ 30.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ।

ਭੰਗ ਦੀ ਸਭ ਤੋਂ ਘੱਟ ਕੀਮਤ ਕਿਊਬਿਕ ਵਿਚ ਚੱਲ ਰਹੀ ਹੈ ਜਿਥੇ ਲੋਕ 6 ਡਾਲਰ 75 ਸੈਂਟ ਪ੍ਰਤੀ ਗ੍ਰਾਮ ਦੀ ਦਰ ‘ਤੇ ਭੰਗ ਖ਼ਰੀਦ ਸਕਦੇ ਹਨ ਪਰ ਨੌਰਥ-ਵੈਸਟ ਟੈਰੇਟਰੀਜ਼ ਦੇ ਪ੍ਰਤੀ ਗ੍ਰਾਮ ਭੰਗ ਖ਼ਰੀਦਣ ਵਾਸਤੇ 14 ਡਾਲਰ 45 ਸੈਂਟ ਦੀ ਰਕਮ ਖ਼ਰਚ ਕਰਨੀ ਪੈ ਰਹੀ ਹੈ।

Facebook Comments
Facebook Comment