• 02:53 AM
Go Back

ਟੋਰਾਂਟੋ: ਕੈਨੇਡਾ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਨੂੰ ਐਤਵਾਰ ਸ਼ਾਮ ਨੂੰ ਕਾਕਪਿਟ ‘ਚ ਖਰਾਬੀ ਕਾਰਨ ਦੇ ਇਕ ਹਵਾਈ ਅੱਡੇ ਦੇ ਬਾਹਰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ‘ਚ ਸਵਾਰ ਸਾਰੇ 67 ਯਾਤਰੀ ਸੁਰੱਖਿਅਤ ਹਨ। ਏਅਰਲਾਈਨਜ਼ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਇਹ ਜਹਾਜ਼ ਟੋਰਾਂਟੋ ਤੋਂ 67 ਯਾਤਰੀਆਂ ਨੂੰ ਲੈ ਕੇ ਰੋਨਾਲਡ ਰੀਗਨ ਵਾਸ਼ਿੰਗਟਨ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ।  ਯਾਤਰੀ ਜਹਾਜ਼ ਦੇ ਕਾਕਪਿਟ ‘ਚੋਂ ਧੂੰਆਂ ਨਿਕਲਦਾ ਦੇਖ ਕੇ ਪਾਇਲਟ ਨੇ ਜਹਾਜ਼ ਨੂੰ ਉੱਤਰੀ ਵਰਜੀਨੀਆ ‘ਚ ਡੁੱਲੇਸ ਕੌਮਾਂਤਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ । ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

 

Facebook Comments
Facebook Comment