• 7:15 am
Go Back

ਮਿਸੀਸਾਗਾ – ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਕਰਨ ਅਤੇ ਚੰਗੇ ਭਵਿੱਖ ਲਈ ਹਰ ਸਾਲ ਕੈਨੇਡਾ ਵਿੱਚ ਆਉਂਦੇ ਹਨ। ਇਸ ਸਾਲ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਨੂੰ ਕਹਿਣ ਲਈ ਪਹਿਲੀ ਵਾਰ ਕੰਸਿਊਲੈਟ ਜਨਰਲ ਆਫ ਇੰਡੀਆ ਵਲੋਂ ਟੋਰਾਂਟੋ ਯੂਨੀਵਿਰਸਿਟੀ ਵਿਖੇ ਇੱਕ ਸ਼ਾਨਦਾਰ ਸਵਾਗਤ ਸਮਾਗਾਮ ਕਰਵਾਇਆ ਗਿਆ । ਕੈਨੇਡਾ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਵਿੱਦਿਆ ਹਾਸਲ ਕਰਨ ਲਈ ਆਉਦੇ ਹਨ । ਇਨ੍ਹਾਂ ਵਿਦਿਆਰਥੀਆਂ ਦਾ ਖਾਸ ਤੌਰ ਉੱਤੇ ਸਵਾਗਤ ਕਰਨ ਲਈ ਅਤੇ ਵਿਦਿਆਰਥੀਆਂ ਨਾਲ ਇੱਕ ਇਟਰੈਕਸ਼ਨ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਦੀ ਕੈਨੇਡਾ ਬ੍ਰਾਂਚ ਅਤੇ ਇੰਡੋ – ਕੈਨੇਡੀਅਨ ਚੈਂਬਰ ਆਫ ਕਮਾਰਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਟੋਰਾਂਟੋ ਅਤੇ ਕੰਸਿਊਲੈਟ ਜਨਰਲ ਆਫ ਇੰਡੀਆ ਵਲੋਂ ਇੱਕ ਬਹੁਤ ਸ਼ਾਨਦਾਰ ਸਮਾਗਾਮ ਯੂਨੀਵਰਸਿਟੀ ਟੋਰਾਂਟੋ ਦੇ ਮਿਸੀਸਾਗਾ ਕੈਂਪਸ ਵਿਖੇ ਕਰਵਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤ ਤੋਂ ਅਏ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ । ਇਸ ਈਵੈਂਟ ਵਿੱਚ ਹਾਜ਼ਰ ਵਿਦਿਆਰਥੀਆਂ ਵਲੋਂ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ ਗਏ । ਆਪਣੀ ਤਰ੍ਹਾਂ ਦੇ ਇਹ ਪਹਿਲਾ ਈਵੈਂਟ ਬਹੁਤ ਹੀ ਕਾਮਯਾਬ ਹੋਇਆ । ਅੱਗੇ ਵੀ ਆਸ ਕਰਦੇ ਹਾਂ ਕਿ ਕੰਸਿਊਲੈਟ ਜਨਰਲ ਆਫ ਇੰਡੀਆ ਕੈਨੇਡਾ ਆਏ ਵਿਦਿਆਰਥੀਆਂ ਦੀ ਬਾਂਹ ਇਸੇ ਤਰ੍ਹਾਂ ਹੀ ਫੜੇਗਾ।

Facebook Comments
Facebook Comment