• 2:02 am
Go Back

ਓਟਾਵਾ: ਪਿਛਲੇ ਦਿਨੀਂ ਕੈਨੇਡਾ ਵੱਲੋਂ ਸਾਊਦੀ ਅਰਬ ਦੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਰੈਫੀ ਬਦਵੀ ਦੀ ਕੀਤੀ ਗਈ ਗ੍ਰਿਫਤਾਰੀ ਦੀ ਨਿੰਦਾ ਕਰਨ ਤੋਂ ਬਾਅਦ ਪੈਦਾ ਹੋਏ ਕੂਟਨੀਤੀਕ ਵਿਵਾਦ ਦਾ ਅਸਰ ਹੁਣ ਸਾਊਦੀ ਅਰਬ ਵਿੱਚ ਮੱਕਾ ਮਦੀਨਾ ਲਈ ਹੱਜ ਉੱਤੇ ਜਾਣ ਵਾਲੇ ਹਾਜੀਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਾਊਦੀ ਅਰਬ ਦੀ ਸਰਕਾਰੀ ਏਅਰ ਲਾਇਨਜ਼ ਵੱਲੋਂ ਕੈਨੇਡਾ ਆਉਣ ਅਤੇ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਕੈਨੇਡਾ ਦੇ ਉਹ ਮੁਸਲਿਮ ਹੱਜ ਯਾਤਰੀ ਜਿਨ੍ਹਾਂ ਸਿੱਧੀ ਸਾਊਦੀ ਅਰਬ ਦੀ ਏਅਰ ਲਾਇਨ ਰਾਹੀ ਟਿਕਟਾਂ ਬੁੱਕ ਕਰਵਾਈਆਂ ਹਨ ਉਨ੍ਹਾਂ ਨੂੰ ਹੱਜ ਤੇ ਜਾਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ 13 ਅਗਸਤ ਦੀ ਹੱਜ ਯਾਤਰਾ ਉੱਤੇ ਕੋਈ ਬਹੁਤਾ ਅਸਰ ਨਹੀਂ ਪਿਆ। ਪਰ ਹੁਣ ਦੇਖਣਾ ਇਹ ਹੋਵੇਗਾ ਕੇ ਸਾਊਦੀ ਅਰਬ ਇਨ੍ਹਾਂ ਯਾਤਰੀਆਂ ਲਈ ਕੋਈ ਖਾਸ ਇੰਤਜ਼ਾਮ ਕਰਦਾ ਹੈ ਕੇ ਨਹੀਂ। ਜੇਕਰ ਸਾਊਦੀ ਅਰਬ ਇਸੇ ਤਰ੍ਹਾਂ ਹੀ ਆਪਣੀ ਜਿੱਦ ਉੱਤੇ ਅੜ੍ਹਿਆ ਰਿਹਾ ਤਾਂ ਇਨ੍ਹਾਂ ਹੱਜ ਯਾਤਰੀਆਂ ਦੀ ਯਾਤਰਾ ਉੱਤੇ ਬੇਯਕੀਨੀ ਦੇ ਬੱਦਲ ਬਣੇ ਰਹਿਣਗੇ।

Facebook Comments
Facebook Comment