• 2:20 am
Go Back

ਨਵੀਂ ਦਿੱਲੀ: ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਚਕਾਰ ਇਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਮੰਤਰੀਆਂ ਸਮੇਤ ਐਲ.ਜੀ ਅਨਿਲ ਬੈਜਲ ਦੇ ਘਰ ‘ਤੇ ਧਰਨੇ ‘ਤੇ ਬੈਠੇ ਹਨ। ਕੇਜਰੀਵਾਲ ਕੰਮਕਾਜ਼ ਦਾ ਬਾਈਕਾਟ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ। ਕੇਜਰੀਵਾਲ ਨਾਲ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ, ਸਤਯੇਂਦਰ ਜੈਨ ਅਤੇ ਗੋਪਾਲ ਰਾਏ ਵੀ 14 ਘੰਟਿਆਂ ਤੋਂ ਧਰਨੇ ‘ਤੇ ਬੈਠੇ ਹਨ। ਕੇਜਰੀਵਾਲ ਆਪਣੀ ਤਿੰਨ ਮੰਗਾਂ ਪੂਰੀਆਂ ਕਰਵਾਉਣ ਲਈ ਸੋਮਵਾਰ ਸ਼ਾਮ ਨੂੰ ਉਪ ਰਾਜਪਾਲ ਨੂੰ ਮਿਲਣ ਦਫਤਰ ਪੁੱਜੇ ਸਨ। ਕੇਜਰੀਵਾਲ ਦਾ ਕਹਿਣਾ ਹੈ ਕਿ ਐਲ.ਜੀ ਨੇ ਉਨ੍ਹਾਂ ਦੀਆਂ ਤਿੰਨਾਂ ਮੰਗਾਂ ਨੂੰ ਠੁਕਰਾ ਦਿੱਤਾ। ਇਸ ਤੋਂ ਪਹਿਲੇ ਅੱਜ ਸਵੇਰੇ ਇਕ ਵਾਰ ਫਿਰ ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ‘ਤੇ ਟੈਗ ਕਰਦੇ ਹੋਏ ਉਪ ਰਾਜਪਾਲ ਤੋਂ ਸਮੇਂ ਮੰਗਿਆ ਹੈ। ਮਨੀਸ਼ ਸਿਸੋਦੀਆ ਨੇ ਲਿਖਿਆ ‘ਗੁਡ ਮਾਰਨਿੰਗ ਸਰ, ਕੱਲ ਸ਼ਾਮ ਤੋਂ ਦਿੱਲੀ ਦੇ ਮੁੱਖਮੰਤਰੀ ਅਤੇ 3 ਮੰਤਰੀ ਤੁਹਾਡੇ ਵੇਟਿੰਗ ਰੂਮ ‘ਤੇ ਰੁੱਕੇ ਹੋਏ ਹਨ। ਸਾਨੂੰ ਉਮੀਦ ਹੈ ਕਿ ਤੁਸੀਂ ਥੌੜਾ ਜਿਹਾ ਸਮਾਂ ਕੱਢ ਕੇ ਸਾਡੀਆਂ ਮੰਗਾਂ ਨੂੰ ਮਨਜ਼ੂਰ ਕਰ ਲਵੋਗੇ। ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ‘ਚ ਹੜਤਾਲ ‘ਤੇ ਗਏ ਆਈ.ਏ.ਐਸ ਅਧਿਕਾਰੀਆਂ ਨੂੰ ਕੰਮ ‘ਤੇ ਵਾਪਸ ਆਉਣ ਦਾ ਨਿਰਦੇਸ਼ ਦਿੱਤਾ ਜਾਵੇ ਅਤੇ ਚਾਰ ਮਹੀਨਿਆਂ ਤੋਂ ਕੰਮਕਾਜ਼ ਰੋਕ ਕੇ ਰੱਖੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਇਲਾਵਾ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਦੀ ਯੋਜਨਾ ਨੂੰ ਮਨਜ਼ੂਰੀ ਮਿਲੇ। ਕੇਜਰੀਵਾਲ ਦਾ ਆਰੋਪ ਹੈ ਕਿ ਉਪ ਰਾਜਪਾਲ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਅਤੇ ਉਹ ਇਸ ਦੇ ਵਿਰੋਧ ‘ਚ ਐਲ.ਜੀ ਦਫਤਰ ‘ਤੇ ਹੀ ਧਰਨੇ ‘ਤੇ ਬੈਠੇ ਗਏ। ਕੇਜਰੀਵਾਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ੍ਹੀਆਂ ਜਾਂਦੀਆਂ ਉਦੋਂ ਤੱਕ ਉਹ ਇੱਥੋਂ ਤੋਂ ਨਹੀਂ ਜਾਣਗੇ।

Facebook Comments
Facebook Comment