• 10:21 am
Go Back

ਚੰਡੀਗੜ੍ਹ: ਅਕਸਰ ਆਮ ਆਦਮੀ ਪਾਰਟੀ ਦੇ ਖਿਲਾਫ ਬਿਆਨ ਦੇ ਕੇ ਚਰਚਾ ‘ਚ ਬਣੇ ਰਹਿੰਦੇ ਸਾਧੂ ਸਿੰਘ ਧਰਮਸੋਤ ਨੇ ਇੱਕ ਵਾਰ ਫਿਰ ਆਮ ਸੁਪਰੀਮੋ ਕੇਜਰੀਵਾਲ ਨੂੰ ਸ਼ਰੇਆਮ ਬਹਿਸ ਲਈ ਵੰਗਾਰਿਆ ਹੈ। ਧਰਮਸੋਤ ਅਨੁਸਾਰ ਦਿੱਲੀਓਂ ਪੰਜਾਬ ਆ ਕੇ ਇਥੇ ਡੀਂਗਾਂ ਮਾਰਨ ਵਾਲੇ ਕੇਜਰੀਵਾਲ ‘ਚ ਜੇਕਰ ਹਿੰਮਤ ਹੈ ਤਾਂ ਉਹ ਸੂਬੇ ਦੇ ਵਿਕਾਸ ਵਾਲੇ ਮੁੱਦੇ ‘ਤੇ ਜਿਸ ਮੰਚ ਉੱਤੇ ਚਾਹੇ ਉਹ ਉਸ ਨਾਲ ਉਥੇ ਬਹਿਸ ਕਰਨ ਨੂੰ ਤਿਆਰ ਹਨ। ਇਹ ਕੈਬਿਨਟ ਮੰਤਰੀ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਸਿਰਫ ਡੇਢ਼ ਸਾਲਾਂ ‘ਚ ਹੀ ਪੰਜਾਬ ਅੰਦਰ ਐਂਨਾ ਵਿਕਾਸ ਕਰ ਦਿੱਤਾ ਹੈ ਕਿ ਦਿੱਲੀ ਦੀ ਆਪ ਸਰਕਾਰ ਉਸਦੇ ਨੇੜੇ ਤੇੜੇ ਵੀ ਨਹੀਂ ਠਹਿਰਦੀ ਤੇ ਇਸ ਗੱਲ ਨੂੰ ਉਹ ਕਿਸੇ ਵੀ ਐਸੇ ਮੰਚ ਤੇ ਸਾਬਤ ਕਰਨ ਨੂੰ ਤਿਆਰ ਹਨ, ਜਿਥੇ ਝੂਠ ਸੱਚ ਦਾ ਨਿਤਾਰਾ ਹੋ ਸਕੇ। ਕੈਬਨਿਟ ਮੰਤਰੀ ਨੇ ਕੇਜਰੀਵਾਲ ਦੇ ਉਸ ਬਿਆਨ ਦਾ ਖੰਡਨ ਕੀਤਾ ਜਿਸ ‘ਚ ਆਪ ਸੁਪਰੀਮੋ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਾਇਆ ਸੀ ਕਿ ਉਸ ਨੇ ਪੰਜਾਬ ‘ਚ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੁਣ ਤੱਕ 2 ਲੱਖ ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ‘ਚ ਨੌਕਰੀਆਂ ਦੁਆਈਆਂ ਹਨ ਜਿਸ ਸਬੰਧੀ ਲਿਖਤੀ ਰਿਕਾਰਡ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਸੂਬੇ ਦੀ ਜਨਤਾ ਨੂੰ ਮੂਰਖ ਨਹੀਂ ਬਣਾ ਸਕਦੇ। ਧਰਮਸੋਤ ਨੇ ਕੇਜਰੀਵਾਲ ਨੂੰ ਅੰਦਰੂਨੀ ਸਿਆਸੀ ਚੂੰਡੀ ਵੱਡਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਦੂਜੇ ‘ਤੇ ਚਿੱਕੜ ਸੁੱਟਣ ਦੀ ਬਿਜਾਏ ਪਹਿਲਾਂ ਆਪਣੀ ਪਾਰਟੀ ਨੂੰ ਲੀਰੋ ਲੀਰ ਹੋਣ ਤੋਂ ਬਚਾਉਣਾ ਚਾਹੀਦਾ ਹੈ।

Facebook Comments
Facebook Comment