Go Back

ਦਿੱਲੀ: ਰਾਜ ਸਭਾ ‘ਚ ਪਹੁੰਚਣ ਲਈ ਹੱਥ ਪੈਰ ਮਾਰਨ ਦੇ ਬਾਵਜੂਦ ਕੁਮਾਰ ਵਿਸ਼ਵਾਸ਼ ਦਾ ਪੱਤਾ ਕੱਟ ਦਿੱਤਾ ਗਿਆ, ਇਸਦੇ ਬਾਅਦ ਅੱਜ ਕੁਮਾਰ ਵਿਸ਼ਵਾਸ਼ ਦੇ ਸਮਰਥਕ ਅਰਵਿੰਦ ਕੇਜਰੀਵਾਲ ਦੇ ਰਿਹਾਇਸ਼ ‘ਤੇ ਵਿਰੋਧ ਜਤਾਉਣ ਲਈ ਪਹੁੰਚੇ। ਇਸਦੇ ਬਾਅਦ ਜਾਪ ਰਿਹਾ ਹੈ ਕਿ ਹੁਣ ਮੁੜ ਆਮ ਆਦਮੀ ਪਾਰਟੀ ‘ਚ ਇੱੱਕ ਵੱਡੀ ਹਲਚਲ ਹੋਵੇਗੀ। ਦੂਜੇ ਪਾਸੇ ਬਾਗੀ ਹੋਏ ਕਪਿਲ ਮਿਸ਼ਰਾ ਵੱਲੋਂ ਵੀ ਜੰਤਰ-ਮੰਤਰ ‘ਤੇ ਮੋਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਬੇਸ਼ੱਕ ਬਾਹਰਲਿਆਂ ‘ਤੇ ਵਿਸ਼ਵਾਸ਼ ਕਰਕੇ ਵੱਡਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਾਪ ਰਿਹਾ ਹੈ ਕਿ ਇਸ ਦਾਅ ਨੇ ਕੇਜਰੀਵਾਲ ਦੇ ਆਪਣੇ ਵੀ ਬੇਗਾਨੇ ਬਣਾ ਦਿੱਤੇ ਹਨ

Facebook Comments
Facebook Comment