• 9:09 am
Go Back

ਗੀਤ ਲੌਂਗ ਲਾਚੀ ਤੋਂ ਖੂਬ ਪ੍ਰਸਿਧੀ ਪਾ ਰਹੀ ਮੰਨਤ ਨੂਰ ਨੇ ਕੀਤੀ ਚੈਨਲ ਪੰਜਾਬੀ ਦੇ ਮਸ਼ਹੂਰ ਸ਼ੌਅ ਕੈਫੇ ਪੰਜਾਬੀ ‘ਚ ਖਾਸ ਗੱਲਬਾਤ। ਇਸ ਦੌਰਾਨ ਮੰਨਤ ਨੇ ਆਪਣੇ ਕਈ ਸ਼ੌਂਕ ਬਾਰੇ ਦੱਸਿਆ। ਨਾਲ ਹੀ ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ਮੰਨਤ ਨੂਰ ਅਸਲ ‘ਚ ਜੰਮੂ ਕਸ਼ਮੀਰ ਤੋਂ ਹੈ। ਇਸ ਦੇ ਬਾਵਜੂਦ ਵੀ ਮੰਨਤ ਪੰਜਾਬੀ ਗੀਤ ਤੇ ਸੋਹਣਾ ਗਾਉਂਦੀ ਹੈ ਪਰ ਉਸਦੇ ਨਾਲ ਨਾਲ ਹੀ ਮੰਨਤ ਦੀ ਪੰਜਾਬੀ ਬੋਲਣੀ ਵੀ ਕਾਫੀ ਸਹੀ ਹੈ।
ਗੀਤ ‘ਲੌਂਗ ਲਾਚੀ’ ਨੂੰ ਇਹਨਾਂ ਪਿਆਰ ਮਿਲਿਆ ਜਿਸ ਕਾਰਨ ਮੰਨਤ ਵੀ ਕਾਫੀ ਖੁਸ਼ ਹੈ ਅਤੇ ਹੁਣ ਉਹਨਾਂ ਦੀ ਝੋਲੀ ‘ਚ ਕਈ ਫਿਲਮਾਂ ਦੇ ਗੀਤ ਵੀ ਆ ਗਏ ਹਨ। ਫਿਲਮ ਹਰਜੀਤਾ ਦੇ ਸਾਰੇ ਗੀਤ ਮੰਨਤ ਨੇ ਹੀ ਗਾਏ ਹਨ।
ਇਸ ਤੋਂ ਇਲਾਵਾ ਜਦੋਂ ਮੰਨਤ ਨੂੰ ਸ਼ੋਅ ‘ਚ ਇੱਕ ਗੇਮ ਸੇਸ਼ਨ ਦੇ ਦੌਰਾਨ ਹਰਮਨ ਚੀਮਾ ਬਾਰੇ ਪੁੱਛਿਆ ਗਿਆ ਤਾਂ ਹੱਸਦੇ ਹੋਏ ਮੰਨਤ ਨੇ ਹਰਮਨ ਚੀਮਾ ਨੂੰ ਲਾਜਵਾਬ ਕਹਿ ਦਿੱਤਾ ਅਤੇ ਨਾਲ ਹੀ ਇਹ ਵੀ ਆਖਿਆ ਕਿ ਉਹ ਹਰਮਨ ਚੀਮਾ ਨਾਲ ਜ਼ਰੂਰ ਗਾਣਾ ਚਾਹੇਗੀ। ਦੱਸਣਯੋਗ ਹੈ ਕਿ ਮੰਨਤ ਨੇ ਇਹ ਬਿਆਨ ਹੱਸੀ ਖੇਡੀ ‘ਚ ਦਿੱਤੇ ਹਨ।

 

Facebook Comments
Facebook Comment