• 9:13 am
Go Back

ਭਦਰਕ਼: ਓਡੀਸ਼ਾ ਦੇ ਭਦਰਕ ਜ਼ਿਲੇ ‘ਚ ਇਕ ਮਕਾਨ ਤੋਂ ਦੋ ਕੋਬਰਾ ਅਤੇ ਉਨ੍ਹਾਂ ਦੇ 100 ਤੋਂ ਜ਼ਿਆਦਾ ਬੱਚੇ ਬਰਾਮਦ ਕੀਤੇ ਗਏ ਹਨ। ਵਣ ਅਧਿਕਾਰੀ ਅਮਲਾਨ ਨਾਇਕ ਨੇ ਦੱਸਿਆ ਕਿ ਪੈਕਾਸ਼ੀ ਪਿੰਡ ‘ਚ ਕੱਲ ਇਕ ਮਜ਼ਦੂਰ ਦੇ ਘਰ ਤੋਂ ਸੱਪ ਦੇ ਬੱਚੇ ਅਤੇ 20 ਅੰਡੇ ਪ੍ਰਾਪਤ ਹੋਏ। ਕੋਬਰਾ ਸੱਪਾਂ ਨੂੰ ਅੱਜ ਮੌਕੇ’ਤੇ ਦੇਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸੱਪ ਦੇ ਬੱਚੇ ਦੋ ਜਾਂ ਤਿੰਨ ਦਿਨ ਦੇ ਹਨ। ਦੋਵਾਂ ਸੱਪਾਂ ਦੀ ਲੰਬਾਈ ਦੋ ਮੀਟਰ ਤੋਂ ਜ਼ਿਆਦਾ ਹੈ। ਡੀ.ਐਫ.ਓ ਨੇ ਦੱਸਿਆ ਕਿ ਸੱਪ ਦੇ ਬੱਚਿਆਂ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਕੁਦਰਤੀ ਸਥਾਨ ‘ਤੇ ਛੱਡ ਦਿੱਤਾ ਜਾਵੇਗਾ। ਲੋਕਾਂ ਨੂੰ ਘਰ ‘ਚ ਸੱਪ ਮਿਲਣ ਦੀ ਖਬਰ ਮਿਲੀ ਤਾਂ ਉਥੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਸੂਤਰਾਂ ਮੁਤਾਬਕ ਭੁਵਨ ਦੇ ਘਰ ‘ਚ 6 ਕਮਰੇ ਹਨ। ਉਨ੍ਹਾਂ ‘ਚ ਇਕ ਕਮਰੇ ‘ਚ ਦੋ ਫੁੱਟ ਉਚੀ ਟਰਮਾਈਟ ਹਿੱਲ ਹੈ। ਭੁਵਨ ਰੋਜ਼ ਉਥੇ ਪੂਜਾ ਕਰਕੇ ਦੁੱਧ ਚੜ੍ਹਾਉਂਦਾ ਸੀ। ਉਹ ਜਾਣਦਾ ਸੀ ਕਿ ਉਥੇ ਸੱਪ ਰਹਿੰਦੇ ਹਨ।

Facebook Comments
Facebook Comment