Go Back

ਟੋਰਾਂਟੋ: ਕਿਊਬਿਕ ਸਰਕਾਰ ਨੇ ਇਸ ਸਾਲ ਆਪਣੇ ਕਾਮਿਆਂ ਦੇ ਮਿਹਨਤਾਨੇ ‘ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਕਾਮਿਆਂ ਦੇ ਮਿਹਨਤਾਨੇ ‘ਚ 75 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਮਈ ਮਹੀਨੇ ਤੋਂ ਲਾਗੂ ਹੋ ਜਾਵੇਗਾ। ਪਹਿਲਾਂ ਕਾਮਿਆਂ ਨੂੰ ਮਿਹਨਤਾਨਾ 11.25 ਡਾਲਰ ਪ੍ਰਤੀ ਘੰਟਾ ਮਿਲਦਾ ਸੀ, ਜੋ ਕਿ ਹੁਣ ਵੱਧ ਕੇ 12 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ। ਇਸ ਗੱਲ ਦਾ ਐਲਾਨ ਕਿਊਬਿਕ ਸਰਕਾਰ ਨੇ ਬੁੱਧਵਾਰ ਨੂੰ ਕੀਤਾ। ਸਰਕਾਰ ਦੇ ਇਸ ਫ਼ੈਸਲੇ ਨਾਲ 3,52,000 ਕਾਮਿਆਂ ਨੂੰ ਫ਼ਾਇਦਾ ਮਿਲੇਗਾ। ਇਹ ਵਾਧਾ ਘੱਟ ਆਮਦਨ ਵਾਲੇ ਕਾਮਿਆਂ ਲਈ ਜੀਵਨ ਦੀ ਗੁਣਵੱਤਾ ‘ਚ ਸੁਧਾਰ ਕਰੇਗਾ ਤੇ ਨਾਲ ਹੀ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ। ਇਸ ਤੋਂ ਪਹਿਲਾਂ ਓਨਟਾਰੀਓ ਨੇ 1 ਜਨਵਰੀ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ ‘ਚ ਵਾਧਾ ਕੀਤਾ ਸੀ। ਓਨਟਾਰੀਓ ‘ਚ ਪਹਿਲਾਂ ਕਾਮਿਆਂ ਨੂੰ 11.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ ਸੀ, ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰ ਕੀਤਾ ਗਿਆ।

Facebook Comments
Facebook Comment