• 5:02 am
Go Back

ਪਲਾਸਟਿਕ ਦੀ ਬੋਤਲ ਆਸਾਨੀ ਨਾਲ ਮਿਲ ਤਾਂ ਜ਼ਰੂਰ ਜਾਂਦੀ ਹੈ ਪਰ ਇਹ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਕਿਉਂਕਿ ਪਲਾਸਟਿਕ ਦੀ ਬੋਤਲ ‘ਤੇ ਕੀਟਾਣੂ ਹੁੰਦੇ ਹਨ ਜਿਸ ਦੇ ਸਰੀਰ ‘ਚ ਜਾਣ ਨਾਲ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਜਦੋਂ ਪਲਾਸਟਿਕ ਦੀ ਬੋਤਲ ‘ਚ ਗਰਮ ਦੁੱਧ ਪਾਇਆ ਜਾਂਦਾ ਹੈ ਤਾਂ ਉਦੋਂ ਬੋਤਲ ਦੇ ਪਲਾਸਟਿਕ ‘ਚ ਮੌਜੂਦ ਰਸਾਇਨ ਦੁੱਧ ਦੇ ਨਾਲ ਘੁੱਲ ਜਾਂਦੇ ਹਨ ਜੋ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਵਜ੍ਹਾ ਨਾਲ ਭਾਰ ਵੀ ਘੱਟ ਹੋ ਸਕਦਾ ਹੈ। ਇਸਦੇ ਇਲਾਵਾ ਬੱਚਿਆਂ ਨੂੰ ਉਲਟੀ, ਦਸਤ, ਬੁਖਾਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪਲਾਸਟਿਕ ਦੀ ਬੋਤਲ ‘ਚ ਮੌਜੂਦ ਕੈਮੀਕਲਸ ਬੱਚਿਆਂ ਦੇ ਸਰੀਰ ‘ਚ ਰੋਗ ਪ੍ਰਤੀਰੋਧਕ ਦੀ ਸ਼ਮਤਾ ਨੂੰ ਖਤਮ ਕਰ ਦਿੰਦੇ ਹਨ, ਜਿਸ ਨਾਲ ਉਹ ਆਸਾਨੀ ਨਾਲ ਬੀਮਾਰੀਆਂ ਦੀ ਚਪੇਟ ‘ਚ ਆਉਣ ਲੱਗਦੇ ਹਨ। ਇਨ੍ਹਾਂ ਬੋਤਲਾਂ ‘ਚ ਬਿਸਫੇਨਾਲ ਰਸਾਇਨ ਹੁੰਦੇ ਹਨ ਜੋ ਬੱਚਿਆਂ ਦੇ ਦਿਮਾਗ ਨੂੰ ਕਮਜ਼ੋਰ ਬਣਾ ਦਿੰਦੇ ਹਨ ਅਤੇ ਭਵਿੱਖ ‘ਚ ਉਸਦੀ ਪ੍ਰਜਨਨ ਸ਼ਮਤਾ ਨੂੰ ਵਿਗਾੜ ਸਕਦਾ ਹੈ।

ਕੱਚ ਦੀ ਬੋਤਲ ‘ਚ ਕਿਸੇ ਵੀ ਤਰ੍ਹਾਂ ਦਾ ਰਸਾਇਨ ਨਹੀਂ ਹੁੰਦਾ ਅਤੇ ਨਾ ਹੀ ਇਹ ਪ੍ਰੈਟ੍ਰੋਲੀਅਮ ਉਤਪਾਦਨ ਹੁੰਦੇ ਹਨ। ਇਸ ਲਈ ਇਸ ‘ਚ ਬੱਚਿਆਂ ਨੂੰ ਦੁੱਧ ਪਿਲਾਉਣ ਨਾਲ ਕਿਸੇ ਤਰ੍ਹਾਂ ਦਾ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ। ਕੱਚ ਦੀ ਬੋਤਲ ‘ਚ ਤੁਸੀਂ ਜ਼ਿਆਦਾ ਦੇਰ ਤਕ ਦੁੱਧ ਨੂੰ ਗਰਮ ਕਰਕੇ ਰੱਖ ਸਕਦੇ ਹੋ। ਇਸ ਦਾ ਨੁਕਸਾਨ ਸਿਰਫ  ਇਹ ਹੀ ਹੈ ਕਿ ਇਹ ਜਲਦੀ ਟੁੱਟ ਜਾਂਦੀ ਹੈ।

Facebook Comments
Facebook Comment