• 1:50 pm
Go Back

ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤੀ ਹੈ ਤੇ ਹੁਣ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। 2014 ਦੀ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸੰਜੇ ਨਿਰੁਪਮ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ ਨੇ ਇਸ ਸੀਟ ‘ਤੇ ਇਸ ਵਾਰ ਵੀ ਸਾਂਸਦ ਗੋਪਾਲ ਸ਼ੈਟੀ ਨੂੰ ਹੀ ਆਪਣਾ ਉਮੀਦਵਾਰ ਚੁਣਿਆ ਹੈ।

ਉਰਮਿਲਾ ਨੇ 27 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਕਾਂਗਰਸ ‘ਚ ਸ਼ਾਮਲ ਹੋਈ ਸੀ। ਆਪਣੇ ਫ਼ਿਲਮੀ ਕਰੀਅਰ ‘ਚ ਉਰਮਿਲਾ ਨੇ ਕਈ ਜ਼ਬਰਦਸਤ ਫ਼ਿਲਮਾਂ ਕੀਤੀਆਂ ਹਨ। ਹੁਣ ਦੇਖਦੇ ਹਾਂ ਕੀ ਰਾਜਨੀਤੀ ‘ਚ ਉਨ੍ਹਾਂ ਦਾ ਕਰੀਅਰ ਕਿੰਨਾ ਕਾਮਯਾਬ ਰਹਿੰਦਾ ਹੈ। ਮੁੰਬਈ ‘ਚ ਛੇ ਲੋਕਸਭਾ ਸੀਟਾਂ ‘ਤੇ 29 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।

ਉਰਮਿਲਾ ਨੇ ਫਿਲਮ ਮਾਸੂਮ ਤੋਂ ਬਤੌਰ ਬਾਲ ਕਲਾਕਾਰ ਕੰਮ ਕਰਨਾ ਸ਼ੁਰੂ ਕੀਤਾ ਸੀ। ਉਰਮਿਲਾ ਨੂੰ ਪਹਿਚਾਣ ਰਾਮਗੋਪਾਲ ਵਰਮਾ ਦੀ ਫਿਲਮ ਰੰਗੀਲਾ ਤੋਂ ਮਿਲੀ ਸੀ। ਇਹ ਉਨ੍ਹਾਂ ਦੀ ਪਹਿਲੀ ਫਿਲਮ ਵੀ ਸੀ ਉਰਮਿਲਾ ਆਖਰੀ ਵਾਰ ਇਰਫਾਨ ਖਾਨ ਦੀ ਫਿਲਮ ਬਲੈਕਮੇਲ ਵਿੱਚ ਆਈਟਮ ਸਾਂਗ ਵਿੱਚ ਨਜ਼ਰ ਆਈ ਸੀ।

Facebook Comments
Facebook Comment