• 2:51 am
Go Back

ਮਾਨਸਾ: ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਉਂਟਰ ਹੋਣ ਤੋਂ ਬਾਅਦ ਲਗਦਾ ਸੀ ਕਿ ਕਾਫੀ ਹੱਦ ਤੱਕ ਗੈਂਗਸਟਰਾਂ ‘ਤੇ ਇਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਕਈ ਖ਼ਤਰਨਾਕ ਗੈਂਗਸਟਰਾਂ ਨੇ ਆਤਮ ਸਪਰਪਣ ਵੀ ਕਰ ਦਿਤਾ ਸੀ। ਪਰ ਹੁਣ ਪੰਜਾਬ ‘ਚ ਫਿਰ ਪਹਿਲਾਂ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਬੀਤੇ ਐਤਵਾਰ ਮਾਨਸਾ ਦੇ ਕੈਂਚੀਆਂ ਚੌਂਕ ‘ਚ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।  ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਨਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾ ਕੇ ਲਈ ਹੈ। ਗੈਂਗਸਟਰ ਨਿੱਕਾ ਜਟਾਨਾ ਨੇ ਪੋਸਟ ‘ਚ ਲਿਖਿਆ ਹੈ ਕਿ ‘ਹਾਂਜੀ ਵੀਰੋਂ ਸੱਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਪੋਸਟ ਕੱਲ੍ਹ ਜੋ ਸੁਖਵਿੰਦਰ ਬੱਗੀ ਦਾ ਕਤਲ ਹੋਇਆ ਉਹ ਦੱਸਣ ਲਈ ਪਾਈ ਕਿ ਉਹ ਕਤਲ ਅਸੀਂ ਕੀਤਾ ਮੋਗੇ ਵਾਲੇ ਭਰਾਵਾਂ ਨਾਲ ਮਿਲ ਕੇ। ਇਸ ਨੇ ਸਾਡੇ ਭਰਾ ਰਾਜਵੀਰ ਰਾਜੂ ਦਾ ਕਤਲ 29-5 ਨੂੰ ਤਿੰਨ ਗੋਲੀਆਂ ਮਾਰ ਕੇ ਕੀਤਾ ਸੀ ਅਤੇ ਅਸੀਂ 20-5 ਨੂੰ 6 ਗੋਲੀਆਂ ਮਾਰ ਕੇ ਦੁੱਗਣੀ ਭਾਜੀ ਮੋੜ ਦਿੱਤੀ’।

ਰਹੀ ਗੱਲ ਹੋਰਾਂ ਦੀ ਉਨ੍ਹਾਂ ਨੂੰ ਵੀ ਪਤਾ ਹੈ ਜੋ ਮੇਰੇ ਟਾਰਗੇਟ ‘ਤੇ ਹਨ ਬਸ ਦੇਖੀ ਜਾਓ। ਜੱਟ ਤੋਂ ਯਾਰੀ ਲਈ ਜਿੰਨਾ ਵੀ ਹੋ ਸਕਿਆ ਕਰ ‘ਤਾਂ ਰਾਜੂ ਭਰਾ ਲਈ। ਸਾਡਾ ਭਰਾ ਦਵਿੰਦਰ ਬੰਬੀਹਾ ਯਾਰਾਂ ਦਾ ਯਾਰ ਸੀ ਬਸ ਉਸ ਯਾਰੀ ਦੀ ਮਿਸਾਲ। ਦਵਿੰਦਰ ਬੰਬੀਹਾ ਗਰੁੱਪ। ਕਿਰਪਾਲ ਤਲਵੰਡੀ ਭੁੱਲਰ.. ਤੁਹਾਡਾ ਭਰਾ ਨਿੱਕਾ ਜਟਾਨਾ।

ਦੱਸਣਯੋਗ ਹੈ ਕਿ ਬੀਤੇ ਐਤਵਾਰ ਨੂੰ ਕੈਂਚੀਆਂ ਚੌਂਕ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦੇ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਦਾ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਦੇਰ ਸ਼ਾਮ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕਿਸੇ ਕੰਮ ਲਈ ਮਾਨਸਾ ਕੈਂਚੀਆਂ ਚੌਕ ‘ਤੇ ਗੱਡੀ ਰੋਕ ਕੇ ਹੇਠਾਂ ਉਤਰਿਆ ਤਾਂ ਉਸਦੇ ਪਿੱਛੇ ਗੱਡੀ ਵਿਚ ਆਏ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਤਾਬੜ-ਤੋੜ ਗੋਲੀਆਂ ਦਾਗ ਦਿੱਤੀਆਂ, ਜੋ ਉਸਦੇ ਸਿਰ, ਲੱਤ ਤੇ ਸਰੀਰ ‘ਤੇ ਲੱਗੀਆਂ, ਜਿਸ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

Facebook Comments
Facebook Comment