Go Back

ਸ਼੍ਰੀ ਰਾਜਪੂਤ ਕਰਨੀ ਸੇਨਾ ਗਰੂਪ ਨੇ ਵੀਰਵਾਰ ਨੂੰ ਬਿਹਾਰ ਦੇ ਸਿਨੇਮਾਘਰਾਂ ‘ਤੇ ਹਮਲਾ ਕਰ ਦਿੱਤਾ। ਨਾਲ ਹੀ ਫਿਲਮ ਪਦਮਾਵਤ ਦੇ ਪੋਸਟਰਜ਼ ਨੂੰ ਵੀ ਅੱਗ ਲਗਾ ਦਿੱਤੀ। ਉਹਨਾਂ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਫਿਲ਼ਮ ਪਦਮਾਵਤ ਨੂੰ ਸਕ੍ਰੀਨਿੰਗ ਮਿਲੀ ਤਾਂ ਸਿਨੇਮਾਘਰ ਨੂੰ ਸਾੜ ਦੇਣਗੇ।
ਪੁਲਿਸ ਨੇ ਇਸ ਸਭ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।

ਪਰ ਅਜੇ ਪੁਲਿਸ ਇਹਨਾਂ ਪ੍ਰਦਸ਼ਨਕਰੀਆਂ ਖਿਲਾਫ ਕੋਈ ਸਖਤ ਕਾਰਵਾਹੀ ਨਹੀਂ ਕਰ ਰਹੀ ਹੈ।
ਹਾਲਾਂਕਿ ਫਿਲਮ ਪਦਮਾਵਤ ਨੂੰ ਸੁਪਰੀਮ ਕੋਰਟ ਵਲੋਂ ਹਰੀ ਝੰਡੀ ਮਿਲ ਗਈ ਹੈ। ਪਰ ਰਾਜਪੂਤ ਕਰਨੀ ਸੇਨਾ ਦਾ ਇਹ ਕਹਿਣਾ ਹੈ ਕਿ ਉਹ ਫਿਲਮ ਨੂੰ ਕਿਸੇ ਵੀ ਹਾਲ ‘ਚ ਰਿਲੀਜ਼ ਨਹੀਂ ਹੋਣ ਦੇਣਗੇ।
ਫਿਲਮ ਪਦਮਾਵਤ 25 ਜਨਵਰੀ ਨੂੰ ਰਿਲੀਜ਼ ਹੋਵੇਗੀ।

Facebook Comments
Facebook Comment