• 1:25 am
Go Back

ਬਰੈਂਪਟਨ: ਪਿਛਲੀ 11 ਅਗਸਤ ਨੂੰ ਬਰੈਂਪਟਨ ਵਿੱਚ ਇੱਕ ਔਰਤ ਨੂੰ ਛੁਰਾ ਮਾਰ ਕੇ ਗੰਭੀਰ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਔਰਤ ਨੂੰ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕਰਨ ਸਬੰਧੀ ਸਪੱਸ਼ਟੀਕਰਨ ਵੀ ਦਿਤਾ ਹੈ ਅਤੇ ਉਸ ਉੱਪਰ ਵੱਖ – ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਦੱਸ ਦਈਏ ਕਿ 11ਅਗਸਤ ਦੀ ਸਵੇਰ ਨੂੰ ਨਾਈਟਬ੍ਰਿਜ ਵਿਖੇ ਇੱਕ ਔਰਤ ਅਤੇ ਵਿਅਕਤੀ ਦੀ ਆਪਸ ਵਿੱਚ ਕਹਾ- ਸੁਣੀ ਹੋ ਗਈ ਜਿਸ ਪਿੱਛੋ ਉਸ ਵਿਅਕਤੀ ਨੇ ਹਿੰਸਕ ਹੁੰਦੇ ਹੋਏ ਔਰਤ ਦੀ ਛਾਤੀ ਵਿੱਚ ਛੁਰਾ ਮਾਰ ਦਿੱਤਾ ਜਿਸ ਕਾਰਨ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ  ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ  ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕੇ ਇਸ ਮਾਮਲੇ ਵਿੱਚ ਉਸ ਨੇ ਇੱਕ 31 ਸਾਲਾ ਬਰੈਂਪਟਨ ਵਾਸੀ ਅਬਦੀਨਾਸਰ ਯੂਸਫ ਨੂੰ ਗ੍ਰਿਫਤਾਰ ਕੀਤਾ ਹੈ।

Facebook Comments
Facebook Comment