• 8:00 am
Go Back

ਜਕਾਰਤਾ : ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਆਪਣਾ 23ਵਾਂ ਜਨਮਦਿਨ ਅੱਜ ਓਹੋਰੀ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ BWF ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰਨ ਨਾਲ ਮਨਾਇਆ। ਦੁਨੀਆ ਦੀ ਤੀਜੇ ਸਥਾਨ ਦੀ ਖਿਡਾਰਨ ਸਿੰਧੂ ਪਿਛਲੇ ਹਫਤੇ ਮਲੇਸ਼ੀਆ ਓਪਨ ਦੇ ਸੈਮੀਫਾਈਨਲ ‘ਚ ਪਹੁੰਚੀ ਸੀ। ਉਸਨੇ 17ਵੀਂ ਰੈਂਕਿੰਗ ਵਾਲੀ ਓਹੋਰੀ ਨੂੰ 21-17, 21-14 ਨਾਲ ਮਾਤ ਦਿੱਤੀ। ਇਹ ਪੰਜ ਮੈਚਾਂ ‘ਚ ਇਸ ਜਾਪਾਨੀ ਵਿਰੋਧੀ ‘ਤੇ ਉਸਦੀ ਪੰਜਵੀਂ ਜਿੱਤ ਹੈ। ਹੁਣ ਉਸਦਾ ਸਾਹਮਣਾ ਥਾਈਲੈਂਡ ਜਾਂ ਚੀਨ ਦੇ ਖਿਡਾਰੀਆਂ ਨਾਲ ਹੋਵੇਗਾ।

Facebook Comments
Facebook Comment