• 5:54 am
Go Back

ਓਨਟਾਰੀਓ : ਕੈਨੇਡਾ ਦੇ ਸੂਬੇ ਓਨਟਾਰੀਓ ਦੇ ਟਾਊਨ ਪ੍ਰੈਸਕੌਟ ਨੇੜੇ ਹਾਈਵੇਅ ‘ਤੇ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 24 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਓਨਟਾਰੀਓ ਸੂਬਾਈ ਪੁਲਿਸ ਮੁਤਾਬਕ ਬੱਸ ‘ਚ 37 ਯਾਤਰੀ ਸਵਾਰ ਸਨ, ਜੋ ਕਿ ਚੀਨ ਦੇ ਸੈਲਾਨੀ ਸਨ। ਬੱਸ ਹਾਈਵੇਅ-401 ‘ਤੇ ਸੋਮਵਾਰ ਦੀ ਦੁਪਹਿਰ ਤਕਰੀਬਨ 2.45 ਵਜੇ ਹਾਦਸੇ ਦੀ ਸ਼ਿਕਾਰ ਹੋਈ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਯਾਤਰੀਆਂ ਨੂੰ ਓਟਾਵਾ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਬੱਸ ਇਕ ਚੱਟਾਨ ਨਾਲ ਟਕਰਾ ਗਈ ਅਤੇ ਖੱਡ ‘ਚ ਡਿੱਗ ਪਈ, ਜਿਸ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਮੁਤਾਬਕ ਬੱਸ ਦੇ ਹਾਦਸੇ ਦੇ ਸ਼ਿਕਾਰ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

Facebook Comments
Facebook Comment