• 12:26 pm
Go Back

ਕੈਨੇਡਾ: ਕੈਨੇਡਾ ਦੀ ਸਿਆਸਤ ’ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਫੈਡਰਲ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੀ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਗੱਲ ਦਾ ਖੁਲਾਸਾ ਜਗਮੀਤ ਸਿੰਘ ਨੇ ਆਪਣੀ ਕਿਤਾਬ ’ਚ ਕੀਤਾ ਹੈ। ਜਗਮੀਤ ਸਿੰਘ ਵੱਲੋਂ ਲਿਖੀ ਕਿਤਾਬ ‘ਲਵ ਐਂਡ ਕਰੇਜ’ ਰਿਲੀਜ਼ ਹੋਣ ਪਿੱਛੋਂ ਇਹ ਖ਼ਬਰ ਸਾਹਮਣੇ ਆਈ ਹੈ। ਇਸ ਕਿਤਾਬ ’ਚ ਜਗਮੀਤ ਨੇ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਸਾਂਝੇ ਕੀਤੇ ਹਨ ਅਤੇ ਇਹਨਾਂ ਤਜਰਬਿਆਂ ’ਚ ਕੁਝ ਮਾੜੇ ਤਜਰਬੇ ਵੀ ਸ਼ਾਮਿਲ ਹਨ। ਜਿਣਸੀ ਸੋਸ਼ਣ ਅਤੇ ਨਸਲੀ ਟਿੱਪਣੀ ਜਗਮੀਤ ਦੀ ਜ਼ਿੰਦਗੀ ਦਾ ਹਿੱਸਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਉਹ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਤਾਇਕਵਾਂਡੋ ਕੋਚ ਨੇ ਉਸ ਦਾ ਜਿਣਸੀ ਸ਼ੋਸ਼ਣ (ਯੌਨ ਉਤਪੀੜਣ) ਕੀਤਾ ਸੀ। ਜਗਮੀਤ ਨੇ ਕਿਹਾ ਉਹਨਾਂ ਨੂੰ ਪਛਤਾਵਾ ਹੈ ਕਿ ਉਹਨਾਂ ਇਸ ਬਾਬਤ ਪਹਿਲਾਂ ਗੱਲ ਕਿਉਂ ਨਹੀਂ ਕੀਤੀ ਤੇ ਹੁਣ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਗਮੀਤ ਨੇ ਇਹ ਵੀ ਕਿਹਾ ਕਿ ਜਦੋਂ ਉਹ ਜਿੰਮੀ ਤੋਂ ਜਗਮੀਤ ਬਣੇ ਭਾਵ ਜਦੋਂ ਉਹਨਾਂ ਨੇ ਸਿੱਖੀ ਸਰੂਪ ਅਪਣਾਇਆ ਤਾਂ ਉਹਨਾਂ ਨੂੰ ਵੱਡੇ ਹੁੰਦਿਆਂ ਕਈ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।

ਜਗਮੀਤ ਨੂੰ ਜਦ ਪੁੱਛਿਆ ਗਿਆ ਕਿ ਇਸ ਕਿਤਾਬ ਦਾ ਮਕਸਦ ਕੀ ਹੈ ਤਾਂ ਉਹਨਾਂ ਦੱਸਿਆ ਕਿ ਇਸ ਕਿਤਾਬ ਨਾਲ ਹੋਰਨਾਂ ਲੋਕਾਂ ਨੂੰ ਹਿੰਮਤ ਮਿਲੇਗੀ ਕਿ ਉਹ ਮਾੜੇ ਹਲਾਤਾਂ ਦਾ ਕਿਵੇਂ ਸਾਹਮਣਾ ਕਰਨ। ਕਿਤਾਬ ਦੇ 300 ਪੰਨੇ ਨੇ ਜਿਸ ’ਚ ਜਗਮੀਤ ਸਿੰਘ ਨੇ ਆਪਣੇ ਹੁਣ ਤਕ ਦੇ ਸਫ਼ਰ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਨਸਲੀ ਟਿਪਣੀਆਂ, ਸੋਸ਼ਣ, ਪਿਤਾ ਦੀ ਸ਼ਰਾਬ ਦੀ ਲਤ, ਆਰਥਿਕ ਹਲਾਤਾਂ ਨਾਲ ਲੜ ਕੇ ਉਹਨਾਂ ਇਹ ਮੁਕਾਬ ਆਸਲ ਕੀਤਾ ਹੈ।

Facebook Comments
Facebook Comment