• 4:06 am
Go Back

ਨਿਊਯਾਰਕ- ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਹੁਣ ਐਮਾਜ਼ੋਨ ਦੇ ਸੀਈਓ ਜੈੱਫ ਬੇਜ਼ੋਸ ਦੀ ਵੀ ਪਹਿਚਾਣ ਬਣ ਗਈ ਹੈ। ਇਸ ‘ਚ ਬਲੂਮਬਰਗ ਅਤੇ ਫੋਰਬਸ ਦਾ ਵੀ ਵੱਡਾ ਹੱਥ ਹੈ ਜਿਸ ਕਾਰਨ ਉਹ ਅਰਬਪਤੀਆਂ ਦੀ ਸੂਚੀ ‘ਚ ਸ਼ਾਮਿਲ ਹੋਏ ਹਨ। ਬਲੂਮਬਰਗ ਅਨੁਸਾਰ ਬੇਜ਼ੋਸ ਦੀ ਮੌਜੂਦਾ ਸੰਪਤੀ 106 ਅਰਬ ਡਾਲਰ ਅਤੇ ਫੋਰਬਸ ਨੇ ਇਹ 105 ਅਰਬ ਡਾਲਰ ਦੱਸੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਈਯੋਸਾਫਟ ਦੇ ਬਾਨੀ ਬਿਲ ਗੇਟਸ ਦਾ ਸੀ ਜਿਨ੍ਹਾਂ ਕੋਲ 1999 ‘ਚ 100 ਅਰਬ ਡਾਲਰ ਦੀ ਸੰਪਤੀ ਸੀ। ਬੇਜ਼ੋਸ ਦੀ ਆਮਦਨ ਦਾ ਜ਼ਿਆਦਾਤਰ ਪੈਸਾ ਐਮਾਜ਼ੋਨ ਦੇ 78.9 ਮਿਲੀਅਨ ਸ਼ੇਅਰਾਂ ਤੋਂ ਆਇਆ ਹੈ। ਦੱਸਣਯੋਗ ਹੈ ਕਿ ਸਾਲ 2017 ‘ਚ ਐਮਾਜ਼ੋਨ ਦੇ ਸ਼ੇਅਰਾਂ ‘ਚ 57 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

Facebook Comments
Facebook Comment