
ਨਵੀਂ ਦਿੱਲੀ -ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਐਕਸਿਸ ਬੈਂਕ ਵੱਲੋਂ ਦੇਣਦਾਰੀ ਲਈ ਕੋਈ ਬੈਂਕ ਗਾਰੰਟੀ ਮਨਜ਼ੂਰ ਨਹੀਂ ਹੋਵੇਗੀ , ਕਿਉਂਕਿ ਪਹਿਲਾਂ ਜਾਰੀ ਬੈਂਕ ਗਾਰੰਟੀ ਨੂੰ ਇਹ ਬੈਂਕ ਪੂਰਾ ਨਹੀਂ ਕਰ ਸਕਿਆ। ਦੂਰ ਸੰਚਾਰ ਵਿਭਾਗ ਨੇ ਇਸ ਬਾਰੇ ‘ਚ 16 ਮਾਰਚ ਨੂੰ ਇੱਕ ਦਫ਼ਤਰ ‘ਚ ਪੱਤਰ ਜਾਰੀ ਕੀਤਾ ਸੀ। ਇਸ ‘ਚ ਐਕਸਿਸ ਬੈਂਕ ਵੱਲੋਂ ਗਾਰੰਟੀ ਨੂੰ ਪੂਰਾ ਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਸ ਬੈਂਕ ਵੱਲੋਂ ਜਾਰੀ ਕੋਈ ਨਵੀਂ ਬੈਂਕ ਗਾਰੰਟੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਸ ਅਨੁਸਾਰ ਏਅਰਸੈੱਲ ਗਰੁੱਪ ਆਫ਼ ਕੰਪਨੀ ਵੱਲੋਂ ਜਾਰੀ ਬੈਂਕ ਗਾਰੰਟੀ ਨੂੰ ਐਕਸਿਸ ਬੈਂਕ ਪੂਰਾ ਨਹੀਂ ਕਰ ਸਕਿਆ ਜੋ ਕਿ ਭਾਰਤ ਸਰਕਾਰ ਨਾਲ ਕਰਾਰ ਜਾਂ ਭਰੋਸੇ ਦਾ ਗੰਭੀਰ ਉਲੰਘਣ ਹੈ। ਜ਼ਿਕਰਯੋਗ ਹੈ ਕਿ ਦੂਰ ਸੰਚਾਰ ਕੰਪਨੀਆਂ ਆਪਣੀਆਂ ਕਰਾਰ ਸ਼ਰਤਾਂ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ‘ਤੇ ਬੈਂਕ ਗਾਰੰਟੀ ਜਾਰੀ ਕਰਦੀਆਂ ਹਨ। ਇਹੀ ਐਕਸਿਸ ਬੈਂਕ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਹ ਮੀਟਿੰਗ ਗਾਰੰਟੀ ਭਾਰਤੀ ਏਅਰਟੈੱਲ ਵੱਲੋਂ ਜਾਰੀ ਕੀਤੀ ਗਈ ਸੀ। ਬੁਲਾਰੇ ਅਨੁਸਾਰ ਉਕਤ ਬੈਂਕ ਗਾਰੰਟੀ ਲਈ ਇਸ ਸਮੇਂ ਭੁਗਤਾਨ ਟੀਡੀਸੈੱਟ ਦੇ ਨਿਯਮਾਂ ਦਾ ਉਲੰਘਣ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਏਅਰਸੈੱਲ ਤੇ ਦੂਰਸੰਚਾਰ ਵਿਭਾਗ ‘ਚ ਜਾਰੀ ਵਿਵਾਦ ਮਾਮਲੇ ‘ਚ ਦੂਰਸੰਚਾਰ ਵਿਵਾਦ ਨਿਪਟਾਰਾ ਅਥਾਰਿਟੀ ਦੇ ਇੱਕ ਆਦੇਸ਼ ਦੇ ਚੱਲਦੇ ਬੈਂਕ ਉਕਤ ਬੈਂਕ ਗਾਰੰਟੀ ਦੇ ਬਦਲੇ ਭੁਗਤਾਨ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਭੁਗਤਾਨ ਤੋਂ ਪਹਿਲਾਂ ਉਕਤ ਆਦੇਸ਼ ਨੂੰ ਰੱਦ ਕੀਤਾ ਜਾਣਾ ਹੋਵੇਗਾ।