• 7:35 am
Go Back

ਜਕਾਰਤਾ: ਏਸ਼ੀਅਨ ਖੇਡਾਂ ਦੇ ਪਹਿਲੇ ਦਿਨ ਪਹਿਲਵਾਨ ਬਜਰੰਗ ਪੁਨਿਆ ਨੇ ਭਾਰਤ ਦੀ ਝੋਲੀ ਪਹਿਲਾ ਗੋਲਡ ਮੈਡਲ ਪਾਇਆ। ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪੁਨਿਆ ਨੇ 65 ਕਿਲੋਗਰਾਮ ਫ੍ਰੀ ਸਟਾਈਲ ਕੁਸ਼ਤੀ ਮੁਕਾਬਲਿਆਂ ‘ਚ ਜਾਪਾਨ ਦੇ ਦਾਇਚੀ ਤਾਕਾਤਾਨੀ ਨੂੰ 11-8 ਨਾਲ ਹਰਾ ਦੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਪਹਿਲੇ ਦਿਨ ਹੀ ਨਿਸ਼ਾਨੇਬਾਜ਼ ਰਵੀ ਕੁਮਾਰ ਤੇ ਅਪੂਰਵੀ ਚੰਦੇਲਾ ਨੇ ਵੀ 10 ਮੀਟਰ ਮਿਸ਼ਰਤ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।
ਬਜਰੰਗ ਨੇ ਇਹ ਸੋਨ ਤਮਗਾ ਹਾਸਲ ਕਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਮੈਂ ਇਹ ਸੋਨ ਤਮਗਾ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕਰਦਾ ਹਾਂ।’ ਨਾਲ ਹੀ ਉਸ ਨੇ ਜਿੱਤ ਦਾ ਸਿਹਰਾ ਆਪਣੇ ਮੇਂਟਾਰ ਤੇ ਓਲੰਪਿਕ ਤਮਗਾ ਰੇਸਲਰ ਯੋਗੇਸ਼ਵਰ ਦੱਤ ਨੂੰ ਦਿੱਤਾ। 24 ਸਾਲਾ ਇਸ ਪਹਿਲਵਾਨ ਨੇ ਕਿਹਾ ਕਿ ਮੈਂ ਯੋਗੀ ਭਰਾ ਨਾਲ ਕੀਤਾ ਵਾਅਦਾ ਪੂਰਾ ਕੀਤਾ।
ਬਜਰੰਗ ਨੇ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਆਪਣੇ ਰਸਤੇ ਦੇ ਸਾਰੇ ਪਹਿਲਵਾਨਾਂ ਨੂੰ ਚਿੱਤ ਕਰਦਿਆਂ ਖਿਤਾਬ ਆਪਣੇ ਨਾਂ ਕੀਤਾ। ਬਜਰੰਗ ਨੇ ਚਾਰ ਸਾਲ ਪਹਿਲਾਂ ਇੰਚੀਓਨ ਏਸ਼ੀਆਈ ਖੇਡਾਂ ਵਿਚ 61 ਕਿ. ਗ੍ਰਾ. ਵਰਗ ਵਿਚ ਚਾਂਦੀ ਤਮਗਾ ਜਿੱਤਿਆ ਸੀ ਤੇ ਇਸ ਵਾਰ ਉਸ ਨੇ 65 ਕਿ. ਗ੍ਰਾ. ਭਾਰ ਵਰਗ ਵਿਚ ਉਤਰ ਕੇ ਦੇਸ਼ ਨੂੰ ਸੋਨਾ ਦਿਵਾਇਆ।

Facebook Comments
Facebook Comment