• 11:15 am
Go Back

ਮਸਕਟ : ਮਸਕਟ ਵਿੱਚ ਖੇਡੀ ਜਾ ਰਹੀ ਏਸ਼ਿਆਈ ਹਾਕੀ ਚੈਂਪੀਅਨਸ਼ਿਪ ’ਚ ਭਾਰਤ ਦਾ ਦੂਜਾ ਮੁਕਾਬਲਾ ਉਸ ਦੇ ਵਿਰੋਧੀ ਪਾਕਿਸਤਾਨ ਨਾਲ ਹੋਇਆ। ਇਸ ਮੈਚ ’ਚ ਭਾਰਤ ਨੇ ਪਾਕਿਸਤਾਨ ’ਤੇ 3-1 ਸਕੋਰਾਂ ਨਾਲ ਜਿੱਤ ਦਰਜ ਕੀਤੀ।

ਇਸ ਮੈਚ ਦੇ ਪਹਿਲੇ ਅੱਧ ਵਿੱਚ ਪਾਕਿਸਤਾਨੀ ਖਿਡਾਰੀ ਮੁਹੰਮਦ ਇਰਫ਼ਾਨ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ ਜੋ ਪਹਿਲੇ ਅੱਧ ਦੌਰਾਨ ਬਰਕਰਾਰ ਰਹੀ। ਦੂਜੇ ਅੱਧ ਵਿੱਚ ਭਾਰਤ ਵੱਲੋਂ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਤੀਜੇ ਅੱਧ ’ਚ ਮਨਦੀਪ ਸਿੰਘ ਨੇ ਭਾਰਤ ਲਈ ਦੂਜਾ ਗੋਲ ਕਰਕੇ ਟੀਮ ਨੂੰ 2-1 ਦੀ ਲੀਡ ਦਿਵਾਈ। ਇਸ ਮਗਰੋਂ ਪਾਕਿਸਤਾਨ ਤੇ ਭਾਰਤ ਨੂੰ ਪੈਨਲਟੀ ਕਾਰਨਰ ਮਿਲੇ। ਪਾਕਿਸਤਾਨ ਆਪਣੇ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਨ ’ਚ ਨਾਕਾਮ ਰਿਹਾ, ਪਰ ਭਾਰਤ ਵੱਲੋਂ ਦਿਲਪ੍ਰੀਤ ਨੇ ਗੋਲ ਕਰਕੇ ਲੀਡ 3-1 ਕਰ ਦਿੱਤੀ, ਜੋ ਮੈਚ ਤੇ ਅਖੀਰ ਤੱਕ ਬਰਕਰਾਰ ਰਹੀ। ਇਸ ਮੈਚ ਵਿੱਚ ਵੀ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

Facebook Comments
Facebook Comment