• 1:59 am
Go Back

ਬਰਲਿਨ- ਜਰਮਨ ਚਾਂਸਲਰ ਏਂਜਲਾ ਮਰਕਲ ਨੂੰ ਸੰਸਦ ਨੇ ਚੌਥੀ ਵਾਰ ਜਰਮਨੀ ਦਾ ਚਾਂਸਲਰ ਚੁਣ ਲਿਆ ਹੈ। ਸੰਸਦ ’ਚ ਮਰਕਲ ਦੇ ਪੱਖ ’ਚ 364 ਜਦਕਿ ਵਿਰੋਧ ’ਚ 315 ਕਾਨੂੰਨਸਾਜ਼ਾਂ ਨੇ ਵੋਟਾਂ ਪਾਈਆਂ। ਜਦਕਿ 9 ਸੰਸਦ ਮੈਂਬਰ ਗ਼ੈਰਹਾਜ਼ਰ ਰਹੇ। ਇਸ ਮਗਰੋਂ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਨੇ ਮਰਕਲ ਦੀ ਰਸਮੀ ਤੌਰ ’ਤੇ ਨਿਯੁਕਤੀ ਕੀਤੀ ਅਤੇ ਫਿਰ ਅਹੁਦੇ ਦੀ ਸਹੁੰ ਚੁਕਾਈ। ਗੁਪਤ ਮਤਦਾਨ ਦੇ ਨਤੀਜਿਆਂ ਤੋਂ ਸਪੱਸ਼ਟ ਹੋਇਆ ਕਿ ਮਰਕਲ ਦੇ ਨਵੇਂ ਸੱਜੇ-ਖੱਬੇ ਗੱਠਜੋੜ ਦੇ 35 ਸੰਸਦ ਮੈਂਬਰਾਂ ਨੇ ਉਸ ਖ਼ਿਲਾਫ਼ ਵੋਟ ਦਿੱਤੀ। ਸੱਜੇ ਪੱਖੀ ਪਾਰਟੀ ਦੇ ਸਤੰਬਰ ਚੋਣਾਂ ’ਚ ਉਭਾਰ ਨਾਲ ਸਾਰੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਕਮਜ਼ੋਰ ਹੋ ਗਈਆਂ ਸਨ। ਜਿਸ ਕਾਰਨ ਮਰਕਲ ਬਹੁਮਤ ਤੋਂ ਦੂਰ ਹੋ ਗਈ ਸੀ। ਮਰਕਲ ਨੇ ਸਿਆਸੀ ਪੱਤਾ ਖੇਡਦਿਆਂ ਸੈਂਟਰ-ਲੈਫਟ ਸੋਸ਼ਲ ਡੈਮੋਕਰੈਟਿਕ ਪਾਰਟੀ ਨਾਲ ਗੱਠਜੋੜ ਕੀਤਾ ਸੀ।

Facebook Comments
Facebook Comment