• 9:03 am
Go Back
Canada's Federal Government

ਐਡਮੰਟਨ: ਊਰਜਾ ਸੰਕਟ ਨਾਲ ਜੂਝ ਰਹੇ ਅਲਬਰਟਾ ਸੂਬੇ ਨੂੰ ਫੈਡਰਲ ਸਰਕਾਰ ਵਲੋਂ ਆਲੋਚਕਾਂ ਦਾ ਕਹਿਣਾ ਹੈ ਕਿ ਐਨਰਜੀ ਸੈਕਟਰ ਦੇ ਸੰਕਟ ਨਾਲ ਜੂਝ ਰਹੇ ਅਲਬਰਟਾ ਪ੍ਰੋਵਿੰਸ ਲਈ ਫੈਡਰਲ ਸਰਕਾਰ ਵੱਲੋਂ 1.6 ਬਿਲੀਅਨ ਡਾਲਰ ਕਰਜ਼ੇ ਤੇ ਐਕਸਪੋਰਟ ਡਿਵੈਲਪਮੈਂਟ ਅਸਿਸਟੈਂਸ ਵਜੋਂ ਮੁਹੱਈਆ ਕਰਵਾਉਣ ਨਾਲ ਅਸਲ ਸਮੱਸਿਆ ਤੋਂ ਨਿਜਾਤ ਨਹੀਂ ਮਿਲ ਸਕੇਗਾ।
Canada's Federal Government
ਜ਼ਿਕਰਯੋਗ ਹੈ ਕਿ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਅਮਰਜੀਤ ਸੋਹੀ ਤੇ ਇੰਟਰਨੈਸ਼ਨਲ ਟਰੇਡ ਡਾਇਵਰਸੀ ਫਿਕੇਸ਼ਨ ਮੰਤਰੀ ਜਿੰਮ ਕਾਰ ਇਨ੍ਹਾਂ ਫੰਡਾਂ ਦਾ ਐਲਾਨ ਕਰਨ ਲਈ ਮੰਗਲਵਾਰ ਸਵੇਰੇ ਐਡਮੰਟਨ ਵਿੱਚ ਸਨ। ਇਸ ਮੌਕੇ ਸੋਹੀ ਨੇ ਆਖਿਆ ਕਿ ਸਾਡਾ ਸਾਰਾ ਧਿਆਨ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਅਲਬਰਟਾ ਦਾ ਤੇਲ ਅਤੇ ਗੈਸ ਸੈਕਟਰ ਮੱਧ ਵਰਗੀ ਕੈਨੇਡੀਅਨਾਂ ਲਈ ਬਿਹਤਰ ਰੋਜ਼ਗਾਰ ਦਾ ਸਰੋਤ ਰਹੇ। ਜਦੋਂ ਅਲਬਰਟਾ ਵਿੱਚ ਮੁਸ਼ਕਲ ਆਉਂਦੀ ਹੈ ਉਦੋਂ ਹੀ ਕੈਨੇਡਾ ਵਿੱਚ ਵੀ ਦਿੱਕਤ ਆਉਂਦੀ ਹੈ।
Canada's Federal Government
ਮੰਤਰੀਆਂ ਨੇ ਆਖਿਆ ਕਿ ਵੱਡੇ ਫੰਡ ਤੇਲ ਤੇ ਗੈਸ ਸੈਕਟਰ ਵਿੱਚ ਐਕਪੋਰਟਿੰਗ ਕੰਪਨੀਆਂ ਲਈ ਉਪਲਬਧ ਹੋਣਗੇ ਜਦਕਿ ਨਿੱਕੇ ਫੰਡ ਇੰਡਸਟਰੀ ਦੇ ਛੋਟੇ ਖਿਡਾਰੀਆਂ ਦੀ ਮਦਦ ਲਈ ਮੁਹੱਈਆ ਕਰਵਾਏ ਜਾਣਗੇ। ਫੰਡਾਂ ਵਿੱਚੋਂ ਬਚਣ ਵਾਲੀ ਰਕਮ ਆਰਥਿਕ ਵੰਨ-ਸੁਵੰਨਤਾ ਤੇ ਤਕਨਾਲੋਜੀ ਨਾਲ ਜੁਨੇ ਪ੍ਰੋਗਰਾਮਾਂ ਵਿੱਚ ਵੰਡੇ ਜਾਣਗੇ। ਸੋਹੀ ਨੇ ਇਹ ਗੱਲ ਵੀ ਜੋਰ ਦੇ ਕੇ ਆਖੀ ਕਿ ਮੰਗਲਵਾਰ ਨੂੰ ਐਲਾਨੇ ਗਏ ਇਹ ਮਾਪਦੰਡ ਪ੍ਰੋਵਿੰਸ ਦੀ ਥੋੜ੍ਹੇ ਚਿਰ ਲਈ ਮਦਦ ਕਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਆਖਿਰਕਾਰ ਪ੍ਰੋਵਿੰਸ ਲਈ ਚਿਰ ਸਥਾਈ ਹੱਲ ਪਾਈਪ ਲਾਈਨਾਂ ਵਿਛਾਉਣਾ ਹੀ ਹੋਵੇਗਾ।
Canada's Federal Government
ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਟਰਾਂਸ ਮਾਊਨਟੇਨ ਨੂੰ ਖਰੀਦਣਾ ਤੇ ਕੀਅਸਟੋਨ ਐਕਸਐਲ ਪਾਈਪ ਲਾਈਨ ਦੇ ਨਿਰਮਾਣ ਦੀ ਵਚਨਬੱਧਤਾ ਪ੍ਰੋਵਿੰਸ਼ੀਅਲ ਤੇ ਕੌਮੀ ਹਿਤਾਂ ਦੀ ਹੀ ਗੱਲ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਇਸ ਸਮੇਂ ਅਮਰੀਕੀ ਉਤਪਾਦਕਾਂ ਦੇ ਬਦਲੇ ਤੇਲ ਦੇ ਪ੍ਰਤੀ ਬੈਰਲ ਪਿੱਛੇ 12 ਡਾਲਰ ਘੱਟ ਕਮਾ ਰਿਹਾ ਹੈ। ਅਜਿਹਾ ਪਾਈਪਲਾਈਨ ਦੀ ਘਾਟ ਕਾਰਨ ਹੋ ਰਿਹਾ ਹੈ। ਜਿਸ ਕਾਰਨ ਪ੍ਰੋਵਿੰਸ ਸਮੁੰਦਰੋਂ ਪਾਰਲੀਆਂ ਮੰਡੀਆਂ ਨਾਲ ਨਹੀਂ ਜੁੜ ਪਾ ਰਿਹਾ ਹੈ ਆਪਣੇ ਤੇਲ ਦੀ ਉੱਚੀ ਕੀਮਤ ਨਹੀਂ ਵਸੂਲ ਪਾ ਰਿਹਾ। ਪ੍ਰੋਵਿੰਸ ਦੇ ਅੰਦਾਜ਼ੇ ਮੁਤਾਬਕ ਉਹ ਤੇਲ ਦੇ ਸੀਮਤ ਦਾਇਰੇ ਵਿੱਚ ਹੀ ਰਹਿਣ ਕਾਰਨ 80 ਮਿਲੀਅਨ ਡਾਲਰ ਰੋਜ਼ਾਨਾ ਗੁਆ ਰਿਹਾ ਹੈ।

Canada's Federal Government

Facebook Comments
Facebook Comment