• 11:58 am
Go Back

ਚੰਡੀਗੜ੍ਹ: ਵਿਦਿਆਰਥੀਆਂ ਨੂੰ ਲੈ ਕੇ ਕੀਤੀ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਵਿਦਿਆਰਥੀ ਤੇਜ ਤੇ ਬੋਲ ਕੇ ਕਿਤਾਬਾਂ ਪੜ੍ਹਦੇ ਹਨ ਉਨ੍ਹਾਂ ਨੂੰ ਪੜ੍ਹੀਆਂ ਗੱਲਾਂ ਵਧੇਰੇ ਯਾਦ ਰਹਿੰਦੀਆਂ ਹਨ। ਇਸ ਦੇ ਉਲਟ ਜੋ ਵਿਦਿਆਰਥੀ ਸ਼ਾਂਤ ਰਹਿ ਕੇ ਪੜ੍ਹਦੇ ਹਨ ਉਨਾਂ ਨੂੰ ਗੱਲਾਂ ਭੁੱਲ ਜਾਣ ਦੀ ਵਧੇਰੇ ਸ਼ਕਾਇਤ ਰਹਿੰਦੀ ਹੈ। ਜਿਹੜੇ ਵਿਦਿਆਰਥੀ ਬੋਲ ਕੇ ਪੜ੍ਹਦੇ ਹਨ, ਉਨ੍ਹਾਂ ਵਿੱਚ ਪੜ੍ਹਿਆ ਹੋਇਆ ਭੁੱਲਣ ਦੀ ਸੰਭਾਵਨਾ ਬੇਹੱਦ ਘੱਟ ਰਹਿੰਦੀ ਹੈ, ਇਹ ਇੱਕ ਖੋਜ ਤੋਂ ਬਾਅਦ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਸ ਖੋਜ ਲਈ 75 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਨੂੰ 160 ਸ਼ਬਦ ਦੇ ਕੇ ਜ਼ੋਰ-ਜ਼ੋਰ ਨਾਲ ਪੜ੍ਹਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਕੁਝ ਵਿਦਿਆਰਥੀਆਂ ਨੂੰ ਸ਼ਬਦਾਂ ਨੂੰ ਸ਼ਾਂਤ ਰਹਿ ਕੇ ਯਾਦ ਕਰਨ ਲਈ ਕਿਹਾ ਗਿਆ। ਇਸ ਅਧਿਐਨ ਤੋਂ ਬਾਅਦ ਨਤੀਜੇ ਹੈਰਾਨ ਕਰਨ ਵਾਲੇ ਸਨ। 76 ਫ਼ੀਸਦੀ ਸ਼ਬਦ ਅਜਿਹੇ ਸਨ, ਜਿਨ੍ਹਾਂ ਨੂੰ ਉੱਚੀ ਅਵਾਜ ਵਿੱਚ ਯਾਦ ਕੀਤਾ ਗਿਆ ਸੀ। ਇਸ ਅਧਿਐਨ ਦੇ ਮਾਧਿਅਮ ਤੋਂ ਵਿਗਿਆਨੀ, ਵਿਦਿਆਰਥੀਆਂ ਨੂੰ ਇਹ ਦੱਸਣ ਵਿੱਚ ਸਫਲ ਰਹੇ ਕਿ ਸ਼ਾਂਤ ਰਹਿ ਕੇ ਪੜ੍ਹਨ ਦੇ ਮੁਕਾਬਲੇ ਵਿੱਚ ਜ਼ੋਰ ਦੇ ਕੇ ਪੜ੍ਹਨਾ ਜ਼ਿਆਦਾ ਅਸਰਦਾਰ ਹੈ।

Facebook Comments
Facebook Comment