• 11:17 am
Go Back
ਵਾਸ਼ਿੰਗਟਨ : ਅਮਰੀਕਾ ‘ਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਥਿਤੀ ਵਿਚ ਠੰਡ ਦੇ ਸੰਪਰਕ ਵਿਚ ਆਉਣ ਵਾਲੇ ਅੰਗ ਦੀ ਚਮੜੀ ਦੇ ਨਾਲ ਉਸ ਹਿੱਸੇ ਦੇ ਟਿਸ਼ੂ ਨੁਕਸਾਨੇ ਜਾਂਦੇ ਹਨ। ਇਹ ਘਾਤਕ ਰੂਪ ਧਾਰਨ ਕਰ ਸਕਦੀ ਹੈ ਅਤੇ ਅੰਗ ਕੱਟਣ ਤੱਕ ਦੀ ਨੌਬਤ ਆ ਸਕਦੀ ਹੈ।ਇਲਨਾਇਸ ਦੇ ਸਿਹਤ ਵਿਭਾਗ ਮੁਤਾਬਕ ਅਜਿਹੇ 30 ਤੋਂ ਜ਼ਿਆਦਾ ਮਰੀਜ਼ਾਂ ਦੀ ਹਾਲਤ ਬਹੁਤ ਗੰਭੀਰ ਹੈ। ਠੰਡ ਨਾਲ ਹੁਣ ਤੱਕ ਯੂਨੀਵਰਸਿਟੀ ਆਫ ਆਯੋਵਾ ਦੇ 18 ਸਾਲਾ ਵਿਦਿਆਰਥੀ ਸਮੇਤ 21 ਲੋਕਾਂ ਦੀ ਮੌਤ ਹੋ ਗਈ। ਕਈ ਥਾਵਾਂ ‘ਤੇ ਤਾਪਮਾਨ ਅਜੇ ਵੀ ਸਿਫਰ ਤੋਂ 30-40 ਡਿਗਰੀ ਹੈ। ਵੀਰਵਾਰ ਸਵੇਰੇ ਪੁਰਾਣੇ ਸਾਰੇ ਰਿਕਾਰਡ ਤੋੜਦੇ ਹੋਏ ਇਲਨਾਇਸ ਸੂਬੇ ਵਿਚ ਤਾਪਮਾਨ ਸਿਫਰ ਤੋਂ 38 ਡਿਗਰੀ ਹੇਠਾਂ ਪਹੁੰਚ ਗਿਆ ਸੀ। ਸ਼ਿਕਾਗੋ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਠੰਡ ਕਾਰਨ ਲੋਕ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ।
ਮੱਧ ਪੱਛਮੀ ਸੂਬਿਆਂ ਵਿਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬਰਫ ਨਾਲ ਭਰੀਆਂ ਸੜਕਾਂ ‘ਤੇ ਦੁਰਘਟਨਾਵਾਂ ਦੇ ਚਲਦੇ ਮਿਸ਼ੀਗਨ ਦੇ ਕੌਮਾਂਤਰੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਕੂਲਾਂ ਅਤੇ ਦਫਤਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। 2200 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮੌਸਮ ਵਿਭਾਗ ਨੇ ਹਾਲਾਂਕਿ ਹਫਤੇ ਦੇ ਅਖੀਰ ਤੱਕ ਸਥਿਤੀ ਬਿਹਤਰ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਅਮਰੀਕਾ ਵਿਚ ਠੰਡ ਕਾਰਨ ਟ੍ਰੇਨ ਚਲਾਉਣ ਲਈ ਪਟੜੀਆਂ ‘ਤੇ ਅੱਗ ਲਗਾਉਣੀ ਪੈ ਰਹੀ ਹੈ। ਠੰਡ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਯਾਰਕ ਸਮੇਤ ਦੇਸ਼ ਦੇ ਪੂਰਬੀ ਉੱਤਰ ਇਲਾਕੇ ਵਿਚ ਵੀ ਤਾਪਮਾਨ ਘੱਟਣ ਦੀ ਅਸ਼ੰਕਾ ਜਤਾਉਂਦੇ ਹੋਏ ਲੋਕਾਂ ਨੂੰ ਅਹਿਤੀਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ। ਨਿਊਯਾਰਕ ਸਿਟੀ ਦੇ ਮੇਅਰ ਦਾ ਕਹਿਣਾ ਹੈ ਕਿ ਬਰਫੀਲੀ ਹਵਾਵਾਂ ਕਾਰਨ ਨਿਊਯਾਰਕ ਦਾ ਤਾਪਮਾਨ ਵੀ ਸਿਫਰ ਤੋਂ ਹੇਠਾਂ ਜਾ ਸਕਦਾ ਹੈ।
Facebook Comments
Facebook Comment