• 3:09 am
Go Back

ਸਿੰਗਾਪੁਰ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਮੁਲਾਕਾਤ ਮੰਗਲਵਾਰ ਸਵੇਰ ਨੂੰ ਸਿੰਗਾਪੁਰ ‘ਚ ਹੋਈ। ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਸਾ ਦੇ ਇਕ ਹੋਟਲ ‘ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵਿਆਪਕ ਦਸਤਾਵੇਜ਼ ‘ਤੇ ਹਸਤਾਖ਼ਰ ਕਰਨ ਤੋਂ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਸੰਬੰਧਾਂ ‘ਚ  ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਮ ਜੋਂਗ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ।

ਕਿਮ ਜੌਂਗ ਨੇ ਕਿਹਾ ਕਿ ਟਰੰਪ ਨੂੰ ਮਿਲਨਾ ਇੰਨਾ ਆਸਾਨ ਨਹੀਂ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਉਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਆਪਸ ’ਚ ਮਿਲ ਰਹੇ ਹਨ। ਦੋਵਾਂ ਦੀ ਮੁਲਾਕਾਤ ਦੇ ਬਾਅਦ ਅਮਰੀਕਾ ਤੇ ਉੱਤਰ ਕੋਰੀਆ ਦੇ ਪ੍ਰਤੀਨਿਧੀਮੰਡਲ ਪੱਧਰ ਦੀ ਮੁਲਾਕਾਤ ਹੋਈ। ਇਸ ਬੈਠਕ ਦੌਰਾਨ ਪਰਮਾਣੂ ਡਿਸਮੈਂਟਲ  ਬਾਰੇ ਟਰੰਪ ਨੇ ਕਿਹਾ ਕਿ ਉਹ ਇਕੱਠੇ ਕੰਮ ਕਰਨਗੇ।

ਬੈਠਕ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਮੁਲਾਕਾਤ ਉਮੀਦ ਨਾਲੋਂ ਕਿਤੇ ਬਿਹਤਰ ਸੀ। ਉੱਥੇ ਹੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿੰਮ ਜੋਂਗ ਉਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਇਸ ਪਲ ਨੂੰ ਦੇਖ ਰਹੀ ਹੈ। ਕਿਮ ਜੋਂਗ ਮੁਤਾਬਕ ਦੁਨੀਆ ਦੇ ਕਈ ਲੋਕ ਇਸ ਨੂੰ ਇੱਕ ਕਲਪਨਾ, ਵਿਗਿਆਨ-ਗਲਪ ਫਿਲਮ ਦੇ ਇੱਕ ਦ੍ਰਿਸ਼ ਰੂਪ ‘ਚ ਸੋਚਣਗੇ।

 

Facebook Comments
Facebook Comment