• 1:11 pm
Go Back

ਭੋਗਪੁਰ : ਦਿੱਲੀ ਵਿਧਾਨ ਸਭਾ ਤੋਂ ਰਾਜ ਸਭਾ ਲਈ ਤਿੰਨ ਉਮੀਦਵਾਰਾਂ ਦੀ ਚੋਣ ਲਈ ਬੁੱਧਵਾਰ ਨੂੰ ਤਿੰਨ ਉਮੀਦਵਾਰਾਂ ਦਾ ਐਲਾਨ ਪੀਏਸੀ ਦੀ ਮੀਟਿੰਗ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਰ ਦਿੱਤਾ ਗਿਆ ਹੈ ਜਿਸ ਮਗਰੋਂ ਸੋਸ਼ਲ ਮੀਡੀਆ ‘ਤੇ ‘ਆਪ’ ਵਲੰਟੀਅਰਾਂ ‘ਚ ਬਗ਼ਾਵਤੀ ਸੁਰਾਂ ਸ਼ੁਰੂ ਹੋ ਗਈਆਂ ਹਨ। ਪਾਰਟੀ ਦੇ ਆਗੂ ਰਾਜਨ ਮਦਾਨ ਨੇ ਕੇਜਰੀਵਾਲ ਵੱਲੋਂ ਦੋ ਸੀਟਾਂ ਕਾਰਪੋਰੇਟ ਦੇ ਦਲਾਲਾਂ ਨੂੰ ਵੇਚਣ ਦਾ ਖ਼ੁਲਾਸਾ ਕੀਤਾ ਸੀ। ਭੋਗਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਖ਼ਾਸਮ ਖ਼ਾਸ ਸੰਜੇ ਸਿੰਘ ਤੋਂ ਇਲਾਵਾ ਐੱਨਡੀ ਗੁਪਤਾ ਤੇ ਸੁਸ਼ੀਲ ਗੁਪਤਾ ਨੂੰ ਰਾਜ ਸਭਾ ‘ਚ ਭੇਜਣ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚੋਂ ਐੱਨਡੀ ਗੁਪਤਾ ਸਿੱਖਿਆ ਮਾਫ਼ੀਆ ਨਾਲ ਸਬੰਧਤ ਹੈ। ਦੂਜਾ ਸੁਸ਼ੀਲ ਗੁਪਤਾ ਕੱਲ੍ਹ ਤਕ ਕਾਂਗਰਸੀ ਲੀਡਰ ਹੀ ਸੀ ਤੇ ਦਿੱਲੀ ਸਰਕਾਰ ਵੱਲੋਂ ਕੀਤੇ 854 ਕਰੋੜ ਦੇ ਘੁਟਾਲੇ ਦੇ ਹਿਸਾਬ ਮੰਗ ਰਿਹਾ ਸੀ। ਵਿਧਾਨ ਸਭਾ ਚੋਣ ਵੇਲੇ ਪੰਜਾਬ ‘ਚ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੇ ਅੱਜ ਰਾਜ ਸਭਾ ‘ਚ ਭੇਜਣ ਲਈ ਇਕ ਵੀ ਦਲਿਤ ਦਾ ਨਾਂ ਨਹੀਂ ਲਿਆ।

Facebook Comments
Facebook Comment