• 3:53 am
Go Back

ਲੁਧਿਆਣਾ: 7 ਸਾਲ ਇੰਗਲੈਂਡ ’ਚ ਕੰਮ ਕਰਨ ਤੋਂ ਬਾਅਦ ਸੰਨੀ ਨਾਮ ਦਾ ਨੌਜਵਾਨ ਅਪ੍ਰੈਲ ਮਹੀਨੇ ’ਚ ਆਪਣਾ ਘਰ ਵਸਾਉਣ ਵਾਪਸ ਪੰਜਾਬ ਆਇਆ ਸੀ, ਨਵੇਂ ਵਿਆਹੇ ਜੋੜੇ ਦੀ ਖੁਸ਼ੀਆਂ ਦੀ ਜ਼ਿੰਦਗੀ ਦੀ ਹਾਲੇ ਸ਼ੁਰੂਆਤ ਹੀ ਹੋਈ ਸੀ ਕਿ ਵਿਆਹ ਤੋਂ 15 ਦਿਨਾਂ ਬਾਅਦ ਜੋੜੇ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ‘ਚ ਦੋਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਕਾਲੋਨੀ ਨੰ. 11, ਸਿਵਲ ਲਾਈਨ ’ਚ ਰਹਿਣ ਵਾਲੇ ਰੇਲਵੇ ਕਰਮਚਾਰੀ ਪੁਸ਼ਕਰ ਸਿੰਘ ਰਾਣਾ ਦਾ ਇਕਲੌਤਾ ਪੁੱਤਰ ਸੀ ਤੇ ਉਸਦੀ ਇਕ ਭੈਣ ਹੈ ਜਿਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ। 7 ਸਾਲ ਇੰਗਲੈਂਡ ’ਚ ਕੰਮ ਕਰਨ ਤੋਂ ਬਾਅਦ ਅਪ੍ਰੈਲ ਮਹੀਨੇ ’ਚ ਸੰਨੀ ਵਾਪਸ ਆਇਆ ਸੀ ਤੇ 1 ਅਗਸਤ ਨੂੰ ਉਸ ਦਾ ਵਿਆਹ ਕੀਤਾ ਗਿਆ ਸੀ। ਵੀਰਵਾਰ ਸਵੇਰੇ ਲਗਭਗ 10 ਵਜੇ ਉਹ ਪਤਨੀ ਨੂੰ ਪੇਕੇ ਘਰ ਗੁਰਦਾਸਪੁਰ ਛੱਡਣ ਲਈ ਗਿਆ ਸੀ, ਜਿੱਥੇ ਰਸਤੇ ’ਚ ਹੋਏ ਸੜਕ ਹਾਦਸੇ ’ਚ ਦੋਵਾਂ ਨੇ ਦਮ ਤੋੜ ਦਿੱਤਾ। ਉਥੇ ਹੀ ਆਪਣੇ ਪੁੱਤਰ ਤੇ ਨਹੂੰ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Facebook Comments
Facebook Comment