• 6:00 pm
Go Back
farmer pleading dc

ਭੋਪਾਲ: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਇੱਕ ਅੰਨਦਾਤੇ ਦੀ ਬੇਬਸੀ ਕੈਮਰੇ ‘ਚ ਕੈਦ ਹੋ ਗਈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਇੱਕ ਕਿਸਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਜ਼ਿਲ੍ਹਾ ਕਲੈਕਟਰ ਦੇ ਪੈਰਾਂ ਵਿੱਚ ਡਿੱਗ ਕੇ ਹੱਥ ਜੋੜ ਕੇ ਰੋ ਰਿਹਾ ਹੈ। ਜ਼ਿਲ੍ਹੇ ਦੇ ਰੰਨੌਦ ਪਿੰਡ ‘ਚ ਰਹਿਣ ਵਾਲੇ ਅਜੀਤ ਆਪਣੇ ਖੇਤਾਂ ਵਿੱਚ ਬਿਜਲੀ ਦਾ ਕਨੈਕਸ਼ਨ ਲਗਵਾਉਣ ਦੀ ਮੰਗ ਦੇ ਨਾਲ ਜ਼ਿਲ੍ਹਾ ਕਲੈਕਟਰ ਅਨੁਗ੍ਰਹਿ ਪੀ ਦੇ ਦਫਤਰ ਪੁੱਜੇ ਸਨ।

ਉੱਥੇ ਉਹ ਜ਼ਿਲ੍ਹਾ ਕਲੈਕਟਰ ਨਾਲ ਮੁਲਾਕਾਤ ਕਰਨ ਵਿੱਚ ਨਾਕਾਮ ਰਿਹਾ ਅਤੇ ਜਿਸ ਤੋਂ ਬਾਅਦ ਉਹ ਦਫਤਰ ਤੋਂ ਬਾਹਰ ਨਿਕਲ ਰਹੇ ਜ਼ਿਲ੍ਹਾ ਕਲੈਕਟਰ ਅਤੇ ਉਨ੍ਹਾਂ ਦੇ ਸੁਰੱਖਿਆਕਰਮੀਆਂ ਦੇ ਪੈਰੀ ਡਿੱਗ ਕੇ ਰੋਣ ਲੱਗਿਆ। ਮਿੰਨਤਾਂ ਕਰਦੇ ਹੋਏ ਕਿਸਾਨ ਦਾ ਇਹ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਿਹਾ ਹੈ।

28 ਦਸੰਬਰ ਨੂੰ ਅਜੀਤ ਜ਼ਿਲ੍ਹਾ ਕਲੈਕਟਰ ਨਾਲ ਮਿਲਣ ਉਨ੍ਹਾਂ ਦੇ ਦਫਤਰ ਗਏ ਸਨ ਅਤੇ ਉਨ੍ਹਾਂ ਨੇ ਦੁਪਹਿਰ ਦੋ ਵਜੇ ਤੱਕ ਮੁਲਾਕਾਤ ਲਈ ਇੰਤਜ਼ਾਰ ਕੀਤਾ। ਪਰ ਜ਼ਿਲ੍ਹਾ ਕਲੈਕਟਰ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਅਤੇ ਆਪਣੇ ਦਫਤਰ ਤੋਂ ਬਾਹਰ ਜਾਣ ਲਈ ਨਿਕਲੀ ਤਾਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਰੋ ਪਿਆ ਪਰ ਕਲੈਕਟਰ ਉਸ ਨੂੰ ਨਜ਼ਰਅੰਦਾਜ਼ ਕਰ ਕੇ ਗੱਡੀ ਵਿੱਚ ਜਾ ਬੈਠੀ।

ਪੀੜਤ ਕਿਸਾਨ ਨੇ ਮੀਡੀਆ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਨੇ ਬਿਜਲੀ ਦਾ ਬਿਲ ਭਰਿਆ ਸੀ ਪਰ ਫਿਰ ਵੀ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਹੁਣ ਉਸ ਦੀ ਫ਼ਸਲ ਸੁੱਕ ਰਹੀ ਹੈ ਤੇ ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

Facebook Comments
Facebook Comment