• 9:50 am
Go Back
car

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਸਮੇਂ ਆਟੋਮੋਬਾਇਲ ਇੰਡਸਟਰੀ ਕਈ ਨਵੀਆਂ ਕਾਰ ਲੈ ਕੇ ਆ ਰਹੀ ਹੈ। ਬੀਤੇ ਮਹੀਨਿਆਂ ‘ਚ ਕਈ ਨਵੀਆਂ ਕਾਰ  ਲਾਂਚ ਹੋਇਆਂ ਹਨ । ਇਸ ਮਹੀਨੇ ‘ਚ ਵੀ ਕਈ ਕਾਰਾਂ ਲਾਂਚ ਹੋ ਰਿਹਾ ਹਨ । ਜਿਸ ‘ਚ ਮਹਿੰਦਰਾ 3 ਸਤੰਬਰ ਨੂੰ ਐੱਮ. ਪੀ. ਵੀ. ਮਰਾਜ਼ੋ ਲਾਂਚ ਕਰਨ ਜਾ ਰਹੀ ਹੈ। ਮਰਾਜ਼ੋ ਸਪੈਨਿਸ਼ ਸ਼ਬਦ ਹੈ ਜਿਸ ਦਾ ਮਤਲਬ ਸ਼ਾਰਕ ਹੁੰਦਾ ਹੈ। ਇਸ ਕਾਰ ਦਾ ਨਿਰਮਾਣ ਕੰਪਨੀ ਦੇ ਨਾਸਿਕ ਪਲਾਂਟ ‘ਚ ਕੀਤਾ ਜਾ ਰਿਹਾ ਹੈ। ਮਹਿੰਦਰਾ ਨੇ ਇਸ ਕਾਰ ‘ਚ ਖੁੱਲ੍ਹੇ-ਡੁੱਲ੍ਹੇ ਅਤੇ ਅਰਾਮਦਾਇਕ ਬੈਠਣ ਲਈ ਕਾਫੀ ਜਗ੍ਹਾ ਦਿੱਤੀ ਹੈ। ਕੰਪਨੀ ਮੁਤਾਬਕ ਇਸ ਗੱਡੀ ‘ਚ 8 ਲੋਕ ਅਰਾਮ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਮਹਿੰਦਰਾ ਮਰਾਜ਼ੋ ਨੂੰ ਸ਼ਾਰਕ ਦੀ ਤਰ੍ਹਾਂ ਡਿਜ਼ਾਇਨ ਦਿੱਤਾ ਗਿਆ ਹੈ।

ਡੈਟਸਨ ਗੋ ਅਤੇ ਗੋ ਪਲਸ ਨੂੰ ਚਾਰ ਸਾਲ ਪਹਿਲਾਂ ਭਾਰਤ ‘ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਕਾਰਾਂ ਨੂੰ ਹੁਣ ਤਕ ਅਪਡੇਟ ਨਹੀਂ ਕੀਤਾ ਗਿਆ ਪਰ ਜਲਦ ਹੀ ਇਹ ਦੋਵੇਂ ਨਵੇਂ ਲੁਕ ਅਤੇ ਫੀਚਰਜ਼ ਦੇ ਨਾਲ ਭਾਰਤੀ ਬਾਜ਼ਾਰ ‘ਚ ਆਉਣ ਵਾਲੀਆਂ ਹਨ।ਭਾਰਤ ‘ਚ ਇਨ੍ਹਾਂ ਕਾਰਾਂ ਨੂੰ ਸਤੰਬਰ ਦੇ ਅਖੀਰ ਤਕ ਉਤਾਰਿਆ ਜਾ ਸਕਦਾ ਹੈ। ਡੈਟਸਨ ਗੋ ‘ਚ 1.2 ਲਿਟਰ 3 ਸਿਲੰਡਰ ਪੈਟਰੋਲ ਇੰਜਣ ਹੈ, ਜਿਸ ‘ਚ 78 ਬੀ. ਐੱਚ. ਪੀ. ਪਾਵਰ ਅਤੇ 104 ਐੱਨ. ਐੱਮ. ਟਾਰਕ ਜੈਨਰੇਟ ਕਰਨ ਦੀ ਸਮਰੱਥਾ ਹੈ। ਇਸ ਨੂੰ ਪੰਜ ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਹੀ ਪੇਸ਼ ਕੀਤਾ ਜਾਵੇਗਾ।

ਡੈਟਸਨ ਗੋ ਪਲਸ ਹੁਣ ਨਵੇਂ ਰੂਪ ‘ਚ ਹੋਵੇਗੀ। ਇਹ 7 ਸੀਟਰ ਕਾਰ ਹੈ, ਜੋ ਹੁਣ ਨਵੇਂ ਰੂਪ-ਰੰਗ ‘ਚ ਪੇਸ਼ ਕੀਤੀ ਜਾਵੇਗੀ।ਤਿਉਹਾਰੀ ਸੀਜ਼ਨ ‘ਚ ਨਵੇਂ ਮਾਡਲ ਨਾਲ ਕੰਪਨੀ ਦੀ ਸੇਲ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ‘ਚ 1.2 ਲਿਟਰ 3 ਸਿਲੰਡਰ ਪੈਟਰੋਲ ਇੰਜਣ ਹੋਵੇਗਾ।

 

Facebook Comments
Facebook Comment