• 4:46 pm
Go Back

ਵਾਸ਼ਿੰਗਟਨ: ਕਹਿੰਦੇ ਨੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਇਨਸਾਨ ਚਾਹੇ ਜਵਾਨ ਹੋਵੇ ਜਾਂ ਬਜ਼ੁਰਗ ਬਸ ਪਿਆਰ ਹੋ ਹੀ ਜਾਂਦਾ ਹੈ। ਇਸ ਗੱਲ ਨੂੰ ਅਮਰੀਕੀ ਜੋੜੇ ਨੇ ਸਾਬਤ ਕਰ ਦਿੱਤਾ ਉਹ ਵੀ 100 ਸਾਲ ਦੀ ਉਮਰ ‘ਚ ! ਓਹਾਇਓ ਦੇ ਰਹਿਣ ਵਾਲੇ 100 ਸਾਲਾ ਜੌਨ ਅਤੇ 102 ਸਾਲਾ ਫੀਲਿਸ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਤੇ ਜਿਸ ਤੋਂ ਬਾਅਦ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।

ਜੋੜੇ ਨੇ ਆਪਣੇ ਪਿਆਰ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਇਕ ਪ੍ਰੋਗਰਾਮ ਵਿਚ ਹੋਈ ਸੀ ਜਿੱਥੇ ਉਨ੍ਹਾਂ ਦਿ ਦੋਸਤੀ ਹੋਈ। ਫਿਰ ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਦੋਸਤੀ ਪਿਆਰ ‘ਚ ਬਦਲੀ ਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ ਤੇ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ।

ਦੱਸਣਯੋਗ ਹੈ ਕਿ 100 ਸਾਲਾ ਜੌਨ ਦੂਜੇ ਵਿਸ਼ਵ ਯੁੱਧ ‘ਚ ਲੜ ਚੁੱਕੇ ਹਨ। ਕਰੀਬ 10 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ। ਉੱਥੇ ਫੀਲਿਸ ਦੇ ਪਤੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ।ਇਸ ਮਗਰੋਂ ਉਹ ਬਿਰਧ ਆਸ਼ਰਮ ਵਿਚ ਰਹਿਣ ਲੱਗੀ। ਮੂਲ ਰੂਪ ਨਾਲ ਵਰਜੀਨੀਆ ਦੀ ਰਹਿਣ ਵਾਲੀ ਫੀਲਿਸ 8 ਅਗਸਤ ਨੂੰ 103 ਸਾਲ ਦੀ ਹੋ ਜਾਵੇਗੀ।

Facebook Comments
Facebook Comment