• 11:45 am
Go Back

ਮੁੰਬਈ:  ਇਰਾਨ ਦੇ ਸ਼ਹਿਰ ਇਸਫਹਾਨ ਵਿੱਚ 17 ਜੂਨ, 1989 ਨੂੰ ਜਨਮੀ ਮਹਿਲਾਘਾ ਦੀ ਉਮਰ 28 ਸਾਲ ਹੈ। ਮਹਿਲਾਘਾ ਇੰਨੀ ਸੁੰਦਰ ਹੈ ਕਿ ਕਈ ਫਾਲੋਅਰਜ਼ ਉਸ ਦੀ ਤੁਲਨਾ ਐਸ਼ਵਰਿਆ ਰਾਏ ਨਾਲ ਕਰਦੇ ਹਨ।ਇਹੀ ਨਹੀਂ ਕਈ ਲੋਕਾਂ ਦਾ ਤਾਂ ਮੰਨਣਾ ਹੈ ਕਿ ਇਹ ਐਸ਼ਵਰਿਆ ਰਾਏ ਦੀ ਹਮਸ਼ਕਲ ਹੈ। ਸੋਸ਼ਲ ਮੀਡੀਆ ‘ਤੇ ਇਰਾਨੀ ਮਾਡਲ ਮਹਿਲਾਘਾ ਜਬੇਰੀ (Mahlagha Jaberi) ਦੀਆਂ ਤਸਵੀਰਾਂ ਕਾਫੀ ਚਰਚਾ ਵਿੱਚ ਹਨ।

ਉਹ ਯੋਗ ਨਾਲ ਖੁਦ ਨੂੰ ਫਿੱਟ ਰੱਖਦੀ ਹੈ। ਇਹ ਉਸ ਦੀ ਰੂਟੀਨ ਦਾ ਹਿੱਸਾ ਹੈ। ਉਹ ਇਰਾਨ ਦੀ ਰਹਿਣ ਵਾਲੀ ਹੈ ਤੇ ਪੇਸ਼ੇ ਤੋਂ ਮਾਡਲ ਹੈ।ਇਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹੈ।ਉਸ ਦੇ ਇੰਸਟਗਰਾਮ ਉੱਤੇ 2.3 ਮਿਲਿਅਨ ਯਾਨੀ 23 ਲੱਖ ਫਾਲੋਅਰਜ਼ ਹਨ। ਪੰਜ ਫੁੱਟ ਅੱਠ ਇੰਚ ਦੀ ਮਹਿਲਾਘਾ ਇਨ੍ਹਾਂ ਦਿਨਾਂ ਵਿੱਚ ਫੈਸ਼ਨ ਡਿਜ਼ਾਈਨਰਾਂ ਦੀ ਪਹਿਲ ਪਸੰਦ ਬਣੀ ਹੋਈ ਹੈ। 2009 ਵਿੱਚ ਮਹਿਲਾਘਾ ਟਵਿੱਟਰ ਉੱਤੇ ਆਈ ਸੀ। ਇਸ ਤੋਂ ਬਾਅਦ ਉਹ ਪੌਲਿਟੀਕਲ ਬਿਆਨਬਾਜੀ ਕਾਰਨ ਸੁਰਖੀਆਂ ਵਿੱਚ ਰਹੀ।

Facebook Comments
Facebook Comment