• 1:42 pm
Go Back
Canada visa information campaign

ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲਈ ਅਰਜ਼ੀਆਂ ਦੇਣ ਵਾਲਿਆਂ ਦਾ ਸਮਾਂ ਤੇ ਪੈਸਾ ਬਚਾਉਣ ਲਈ ਕੈਨੇਡਾ ਨੇ ਭਾਰਤ ‘ਚ ਇਨਫਾਰਮੇਸ਼ਨ ਕੈਂਪੇਨ ਸ਼ੁਰੂ ਕੀਤੀ ਹੈ। ਇਹ ਸਾਰਾ ਕੁੱਝ ਫਰਾਡ ਤੇ ਇਮੀਗ੍ਰੇਸ਼ਨ ਘਪਲਿਆਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਵੀਜ਼ਾ ਅਪਲਾਈ ਕਰਨ ਸਮੇਂ ਬਿਹਤਰ ਚੈਨਲ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੀਤਾ ਜਾ ਰਿਹਾ ਹੈ।

ਪਿਛਲੇ ਸਾਲ ਭਾਰਤ ਤੋਂ 2 ਲੱਖ 97,000 ਵਿਜ਼ੀਟਰ ਕੈਨੇਡਾ ਪਹੁੰਚੇ। ਇਨ੍ਹਾਂ ਅੰਕੜਿਆਂ ਵਿੱਚ ਲਗਾਤਾਰ ਵਾਧਾ ਜਾਰੀ ਰਹਿਣ ਕਾਰਨ ਇਹ ਮੁਸ਼ਕਲ ਹੈ ਕਿ ਬਿਨੇਕਰਤਾਵਾਂ ਨੂੰ ਅਪਲਾਈ ਕਰਦੇ ਸਮੇਂ ਸਹੀ ਤੱਥ ਪਤਾ ਲੱਗਦੇ ਹੋਣ।

ਆਨਲਾਈਨ ਅਪਲਾਈ ਕਰਨ ਨਾਲ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ। ਉਨ੍ਹਾਂ ਨੂੰ ਅਪਲਾਈ ਕਰਦੇ ਸਮੇਂ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਵਾਧੂ ਪੈਸੇ ਨਹੀਂ ਦੇਣੇ ਹੋਣਗੇ। ਵਿਜ਼ੀਟਰ ਵੀਜ਼ਾ ਐਪਲੀਕੇਸ਼ਨ ਦੀ ਕੀਮਤ 100 ਕੈਨੇਡੀਅਨ ਡਾਲਰ ਹੈ, ਜੋ ਕਿ ਕਿਸੇ ਕੰਸਲਟੈਂਟ ਰਾਹੀਂ ਅਪਲਾਈ ਕਰਨ ਨਾਲੋਂ ਕਿਤੇ ਸਸਤੀ ਹੈ। ਪੇਪਰ ਦੇ ਰੂਪ ‘ਚ ਜਾਂ ਕਿਸੇ ਕੰਸਲਟੈਂਟ ਰਾਹੀਂ ਅਪਲਾਈ ਕਰਨ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ। ਆਨਲਾਈਨ ਤੇ ਪੇਪਰ ਵੀਜ਼ਾ ਅਰਜ਼ੀਆਂ ਉੱਤੇ ਇੱਕੋ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਫੈਸਲਾ ਲੈਣਾ ਹੁੰਦਾ ਹੈ।

ਇਹ ਕੈਂਪੇਨ ਅਸਲ ਵਿੱਚ ਵੀਜ਼ਾ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਅਹਿਮ ਤੱਥਾਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤੀ ਗਈ ਹੈ। ਇਸ ਕੈਂਪੇਨ ਵਿੱਚ ਅਖਬਾਰਾਂ, ਰੇਡੀਓ, ਫੇਸਬੁੱਕ ਤੇ ਗੂਗਲ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਸਬੰਧੀ ਇਸ਼ਤਿਹਾਰ ਅੰਗਰੇਜ਼ੀ, ਫਰੈਂਚ, ਪੰਜਾਬੀ ਤੇ ਹਿੰਦੀ ਵਿੱਚ ਉਪਲਬਧ ਹਨ। ਵਧੇਰੇ ਜਾਣਕਾਰੀ ਲਈ canada.ca/india-visa ਸਾਈਟ ਉੱਤੇ ਜਾ ਕੇ ਭਾਰਤ ਵਿੱਚ ਮੌਜੂਦ ਆਪਣੇ ਪਰਿਵਾਰਕ ਮੈਂਬਰ ਜਾਂ ਦੋਸਤ ਦੀ ਮਦਦ ਅਧਿਕਾਰਤ ਇਮੀਗ੍ਰੇਸ਼ਨ ਕੰਸਲਟੈਂਟ ਲੱਭਣ ਵਿੱਚ ਤੇ ਖੁਦ ਨੂੰ ਕਿਸੇ ਤਰ੍ਹਾਂ ਦੇ ਫਰਾਡ ਵਿੱਚ ਪੈਣ ਤੋਂ ਬਚਾਅ ਸਕਦੇ ਹੋ।

Facebook Comments
Facebook Comment