• 4:37 am
Go Back

ਰੋਮ- ਇਟਲੀ ਦੇ ਸ਼ਹਿਰ ਬੈਰਗਾਮੋ ਵਿਖੇ ਇੱਕ ਪੰਜਾਬੀ ਨੌਜਵਾਨ ਅਵਤਾਰ ਸਿੰਘ (30) ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਕਰਕੇ ਸੜਕ ਤੇ ਕੜਾਕੇ ਦੀ ਪੈ ਰਹੀ ਠੰਢ ਵਿਚ ਸੁੱਤਾ ਸੀ, ਜਿਸ ਦੀ ਠੰਢ ਲੱਗਣ ਕਰਕੇ ਮੌਤ ਹੋ ਗਈ। ਇਟਾਲੀਅਨ ਖ਼ਬਰਾਂ ਅਨੁਸਾਰ ਉਕਤ ਨੌਜਵਾਨ ਦਾ ਕੋਈ ਪਤਾ ਜਾਂ ਕੋਈ ਇਟਾਲੀਅਨ ਪੇਪਰ ਨਹੀਂ ਸੀ, ਜਿਸ ਦੀ ਕਾਫ਼ੀ ਪੱਧਰ ਤੇ ਜਾਂਚ ਪੜਤਾਲ ਕੀਤੀ ਗਈ। ਕਿਤੇ ਵੀ ਉਸ ਦਾ ਕੋਈ ਪਤਾ ਜਾਂ ਜਾਣ-ਪਹਿਚਾਣ ਨਹੀਂ ਮਿਲੀ । ਇਸ ਕਾਰਨ ਬੈਰਗਾਮੋ ਦੇ ਕਮਿਉਨੇ (ਭਾਈਚਾਰੇ ) ਵੱਲੋਂ ਉਸ ਦੇ ਸੰਸਕਾਰ ਕਰਨ ਦਾ ਖਰਚਾ ਚੁੱਕਿਆ ਗਿਆ।

Facebook Comments
Facebook Comment