• 1:11 pm
Go Back

ਸ੍ਰੀ ਮੁਕਤਸਰ ਸਾਹਿਬ: ਖੇਤਾਂ ‘ਚ ਸੱਪਾਂ ਦੀਆਂ ਸਿਰੀਆਂ ‘ਤੇ ਪੈਰ ਧਰਕੇ ਆਪਣੇ ਤਬਾਹ ਹੋਏ ਘਰ ਨੂੰ ਸਾਂਭ ਰਹੀ ਇਹ ਕੁੜੀ ਦਾ ਜਿਗਰਾਂ ਕਈਆਂ ਮੁੰਡਿਆਂ ਦੇ ਟੁੱਟੇ ਹੌਂਸਲਿਆਂ ਨੂੰ ਬਲ ਦੇ ਸਕਦਾ ਹੈ। ਮੁਕਤਸਰ ਦੀ ਰਹਿਣ ਵਾਲੀ ਹਰਜਿੰਦਰ ਕੌਰ ਜਿਸ ਦੇ ਟ੍ਰੈਕਟਰ ਦਾ ਸਟੇਰਿੰਗ ਫੜ੍ਹਨ ਦਾ ਕਾਰਨ ਜਦੋਂ ਤੁਸੀਂ ਜਾਣ ਲਵੋਗੇ ਤਾਂ ਤੁਹਾਡੀਆਂ ਧਾਹਾਂ ਨਿਕਲ ਸਕਦੀਆਂ ਨੇ। ਖੇਤਾਂ ‘ਚ ਨੱਕੇ ਲਗਾਉਣ ਤੋਂ ਲੈਕੇ ਘਰ ‘ਚ ਮੱਝਾਂ ਲਈ ਚਾਰੇ ਦਾ ਪ੍ਰਬੰਧ ਫੇਰ ਬਜੁਰਗ ਮਾਤਾ ਦੀ ਸੇਵਾ ਦੇਖ ਇਵੇਂ ਲੱਗਦਾ ਕੀ ਜਿਵੇਂ ਹਰਜਿੰਦਰ ਕੌਰ ਨੂੰ ਰੱਬ ਨੇ ਅਜਿਹੀ ਮਿੱਟੀ ਨਾਲ ਬਣਾਇਆ ਜਿਸ ਦੇ ਹਿੱਸੇ ਸਾਰਾ ਦਿਨ ਕੰਮ ਕਰਕੇ ਥੱਕਣਾ ਨਾ ਲਿਖਿਆ ਹੋਵੇ। ਅਸਲ ‘ਚ ਹਰਜਿੰਦਰ ਕੌਰ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਏ ਘਰ ‘ਚ ਇੱਕਲੌਤੇ ਬਚੇ ਭਰਾ ਦੀ ਹੋਈ ਮੌਤ ਤੋਂ ਬਾਅਦ।

ਹਰਜਿੰਦਰ ਕੌਰ ਦਾ ਘਰ ਪਿੰਡ ਦਾ ਖੁਸ਼ਹਾਲ ਘਰ ਸੀ। ਪਰ ਪਤਾ ਨਹੀਂ ਨੀਲੀ ਛੱਤਰੀ ਵਾਲੇ ਨੂੰ ਕੀ ਮਨਜੂਰ ਸੀ । ਕੀ ਘਰ ‘ਚੋਂ ਪਹਿਲਾਂ ਤਾਇਆ, ਫੇਰ ਟੀ.ਬੀ.ਦੀ ਬਿਮਾਰੀ ਨਾਲ ਵੱਡਾ ਭਰਾ ਤੇ ਕੈਂਸਰ ਨਾਲ ਪਿਓ ਇਕ ਇਕ ਕਰਕੇ ਸਿਵਿਆ ਦੇ ਰਾਹ ਪੈ ਗਏ। ਪਰ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟ ਗਿਆ ਜਦੋਂ ਘਰ ਦੇ ਇਕੱਲੇ ਬਚੇ ਛੋਟੇ ਮੁੰਡੇ ਦੀ ਵੀ ਮੌਤ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੋ ਗਈ। ਇਕ-ਇਕ ਕਰਕੇ ਘਰ ਦੇ 6 ਜੀਆਂ ਦੇ ਸਿਵੇ ਬਲਦੇ ਦੇਖਣ ਵਾਲੀ ਮਾਂ ਸਾਰੇ ਹਾਦਸਿਆਂ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ। ਪਰ ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਜਿਸ ਹਰਜਿੰਦਰ ਕੌਰ ਨੂੰ ਉਹ ਆਪਣੀ ਧੀ ਸਮਝਦੀ ਰਹੀ ਉਹ ਘਰ ‘ਚ ਪੁੱਤਾਂ ਵਾਲਾ ਰੋਲ ਨਿਭਾਉਕੇ ਘਰ ਦੇ ਸਾਰੇ ਰੋਣੇ ਧੋਣੇ ਚੁੱਕਕੇ ਆਪਣੀ ਇਕ ਭੈਣ ਦਾ ਵਿਆਹ ਵੀ ਕਰ ਦੇਵੇਗੀ।

6 ਏਕੜ ‘ਤੇ ਖੇਤੀ ਦੇ ਨਾਲ ਨਾਲ ਆਪਣੀ ਪੜ੍ਹਾਈ ਕਰਨ ਵਾਲੀ ਹਰਜਿੰਦਰ ਕੌਰ ਕਦੇ ਵੀ ਖੁਦ ਨਾਲ ਕਿਤੇ ਵਾਅਦੇ ਤੋਂ ਪਿੱਛੇ ਨਹੀਂ ਅਤੇ ਦੇਖਦੇ ਹੀ ਦੇਖਦੇ ਕਿਰਨਿਆਂ ਵਾਲੇ ਘਰ ਆਪਣੀ ਭੈਣ ਦਾ ਵਿਆਹ ਕਰਕੇ ਖੁਸ਼ੀਆਂ ਦੀਆਂ ਸ਼ਹਿਨਾਈਆਂ ਦੇ ਰੰਗ ਭਰ ਦਿੱਤੇ। ਸੋ ਹਰਜਿੰਦਰ ਕੌਰ ਦੀ ਇਹ ਕਹਾਣੀ ਉਨ੍ਹਾਂ ਹੌਂਸਲੇ ਹਾਰੇ ਕਿਸਾਨਾਂ ਤੇ ਮੁੰਡੇ ਲਈ ਇਕ ਪ੍ਰੇਰਨਾਸ੍ਰੋਤ ਏ ਜੋ ਥੋੜੇ ਜਿਹਾ ਕਰਜਾ ਸਿਰ ਚੜਨ ‘ਤੇ ਮੌਤ ਨੂੰ ਗਲੇ ਲਗਾਉਣ ਬਾਰੇ ਸੋਚਣ ਲੱਗ ਪੈਂਦੇ ਨੇ।

Facebook Comments
Facebook Comment