• 11:00 am
Go Back

ਕੈਂਸਰ ਦੇ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਰਿਹਾ ਹੈ ਕਣਕ ਘਾਹ ਜੂਸ

ਬਰਨਾਲਾ : ਕੈਂਸਰ ਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਲਈ ਕਣਕ ਘਾਹ (ਵੀਟ ਗਰਾਸ) ਕਾਫ਼ੀ ਫਾਇਦੇਮੰਦ ਸਾਬਤ ਹੋ ਰਿਹਾ ਹੈ ਤੇ ਇਸ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵੀ ਦਿਨ ਬ ਦਿਨ ਇਜਾਫ਼ਾ ਹੁੰਦਾ ਜਾ ਰਿਹਾ ਹੈ।

ਆਓ ਤੁਹਾਨੂੰ ਵੀਟ ਗਰਾਸ ਸਬੰਧੀ ਵੀ ਦੱਸਦੇ ਹਾਂ ਕਿ ਇਸ ਨੂੰ ਕਿਵੇਂ ਆਪਣੇ ਘਰ ਤਿਆਰ ਕਰਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੇ ਕੀਤੇ ਉਪਰਾਲੇ ਬਾਰੇ ਚਾਨਣਾ ਪਉਂਦੇ ਹਾਂ।

ਇਹ ਹਨ ਬਰਨਾਲਾ ਜਿਲ੍ਹੇ ਦੇ ਪਿੰਡ ਨੈਣੇਵਾਲ ਦੇ ਨੌਜਵਾਨ, ਜਿਨ੍ਹਾਂ ਨੇ ਕੈਂਸਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਮਹਾਨ ਕਾਰਜ ਵਿੱਢਿਆ ਹੈ। ਪਿੰਡ ਨੈਣੇਵਾਲ ਦੇ ਨੌਜਵਾਨ ਜਿੰਨਾਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਪਿੰਡ ਦੀ ਪੁਰਾਣੀ ਡਿਸਪੈਂਸਰੀ ’ਚ ਵੀਟ ਗਰਾਸ (ਹਰੀ ਕਣਕ) ਤਿਆਰ ਕੀਤੀ ਤੇ ਜਦ ਕਣਕ 5 ਤੋਂ 7 ਇੰਚ ਦੀ ਹੋ ਜਾਂਦੀ ਹੈ ਤਾਂ ਕੈਂਸਰ ਜਾਂ ਸ਼ੂਗਰ ਦੇ ਮਰੀਜ਼ ਨੂੰ ਇਹ ਹਰੀ ਕਣਕ ਕੱਟ ਕੇ ਉਸ ਦਾ ਮੌਕੇ ’ਤੇ ਜੂਸ ਕੱਢ ਨਿਸ਼ਚਿਤ ਮਾਤਰਾ ’ਚ ਦਿੱਤਾ ਜਾਂਦਾ ਹੈ। ਹਰੀ ਕਣਕ ਜਿਸ ਦੇ ਜੂਸ ਵਿੱਚ ਸੈਂਕੜੇ ਤੱਤ ਹੁੰਦੇ ਹਨ ਜੋ ਸਰੀਰ ਅੰਦਰ ਬਿਮਾਰੀਆਂ ਦਾ ਮੁਕਾਬਲਾ ਕਰਕੇ ਉਸਨੂੰ ਖਤਮ ਕਰਨ ’ਚ ਸਹਾਈ ਹੁੰਦੇ ਹਨ। ਪਿੰਡ ਨੈਣੇਵਾਲ ਦੇ ਨੌਜਵਾਨ ਇਹ ਸੇਵਾ ਬਿਲਕੁੱਲ ਮੁਫ਼ਤ ਕਰ ਰਹੇ ਹਨ ਤੇ ਇਹਨਾਂ ਕੋਲ ਕਾਫ਼ੀ ਦੂਰ ਦੂਰ ਤੋਂ ਮਰੀਜ਼ ਇੱਥੇ ਇਹ ਜੂਸ ਪੀਣ ਲਈ ਪਹੁੰਚ ਰਹੇ ਹਨ। ਕੈਂਸਰ ਦੇ ਮਰੀਜਾਂ ਨੂੰ ਲਗਾਤਾਰ ਪੰਜ ਛੇ ਮਹੀਨੇ ਇਸ ਜੂਸ ਦੀ ਵਰਤੋਂ ਕਰਨੀ ਪੈਂਦੀ ਹੈ।

ਇਸ ਵੀਟ ਗਰਾਸ ਨੂੰ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਤੇ ਹਫ਼ਤੇ ਵਿੱਚ ਕੱਟਣ ਤੇ ਜੂਸ ਤਿਆਰ ਹੋ ਜਾਂਦਾ ਹੈ। ਇਸ ਦੀ ਵਿਧੀ ਵੀ ਜ਼ਿਆਦਾ ਔਖੀ ਨਹੀਂ ਹੈ। ਇਸ ਨੂੰ ਤਿਆਰ ਕਰਨ ਲਈ ਬਿਨਾਂ ਰੇਹ ਸਪਰੇਹ ਵਾਲੀ ਸਾਫ਼ ਮਿੱਟੀ ਲੈ ਕੇ ਉਸ ਨੂੰ ਛਾਣ ਲਵੋ ਤੇ ਕਿਸੇ ਬਰਤਨ ਜਾਂ ਗਮਲੇ ਵਿੱਚ ਭਰ ਲਵੋ।

ਪੁਰਾਣੀ ਚੰਗੀ ਕਿਸਮ ਦੀ ਕਣਕ ਲੈ ਕੇ ਉਸ ਨੂੰ 15 ਘੰਟੇ ਤੱਕ ਪਾਣੀ ’ਚ ਭਿਓਂ ਦੇਵੋ ਤੇ ਬਾਦ ਵਿੱਚ ਕਿਸੇ ਗਿੱਲੇ ਗਰਮ ਕੱਪੜੇ ਵਿੱਚ 12-15 ਘੰਟੇ ਲਈ ਕਸ ਕੇ ਬੰਨ੍ਹ ਦਿਉ। ਕਣਕ ਅੰਦਰ ਪੂੰਗਰਨ ਲੱਗ ਜਾਵੇਗੀ। ਬਾਅਦ ਵਿੱਚ ਕਣਕ ਨੂੰ ਗਮਲੇ ਜਾਂ ਟਰੇਅ ’ਚ ਸੰਘਣੀ ਸੰਘਣੀ ਖਿਲਾਰ ਉਤੇ ਮਿੱਟੀ ਦੀ ਪਤਲੀ ਪਰਤ ਨਾਲ ਦਾਣੇ ਢੱਕ ਦੇਵੋ। ਸ਼ਾਮ ਦੇ ਸਮੇਂ ਹਲਕਾ ਪਾਣੀ ਦਾ ਛਿੱਟਾ ਲਗਾ ਦੇਵੋ। ਇੱਕ ਹਫ਼ਤੇ ਬਾਦ ਇਹ ਤਿਆਰ ਹੋ ਜਾਵੇਗੀ ਤੇ ਤੁਸੀ ਇਸਨੂੰ ਕੱਟ ਕੇ ਇਸਦਾ ਜੂਸ ਕੱਢ ਕੇ ਪੀ ਸਕਦੇ ਹੋ। ਜੂਸ ਨਿਸ਼ਚਤ ਮਾਤਰਾ ਵਿੱਚ ਹੀ ਅੱਧਾ ਗਿਲਾਸ ਲਿਆ ਜਾਵੇ।

Facebook Comments
Facebook Comment