• 11:59 am
Go Back

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਲਈ ਅੱਜ ਵੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ ਪਰ ਸਿਰਫ਼ ਉਨ੍ਹਾਂ ਹਾਲਤਾਂ ਵਿੱਚ ਜਦੋਂ ਉਹ ਪਾਰਟੀ ਲਈ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਗੇ। ਭਗਵੰਤ ਮਾਨ ਇੱਥੇ ਆਮ ਆਦਮੀ ਪਾਰਟੀ ਲਈ ਹੁਣੇ ਹੁਣੇ ਥਾਪੇ ਗਏ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ  ਦਫਤਰ ਦਾ ਉਦਘਾਟਨ ਕਰਨ ਆਏ ਹੋਏ ਸਨ।

ਇੱਥੇ ਬੋਲਦਿਆਂ ਭਗਵੰਤ ਮਾਨ ਦਾ ਕਹਿਣਾ ਸੀ ਕਿ ਕੋਈ ਵੀ ਪਾਰਟੀ ਅਨੁਸ਼ਾਸਨ ਨਾਲ ਹੀ ਚਲਦੀ ਹੈ ਤੇ ਸੁਖਪਾਲ ਖਹਿਰਾ ਨੂੰ ਵੀ ਪਾਰਟੀ ਦੇ ਅਨੁਸ਼ਾਸਨ ਅੰਦਰ ਰਹਿਣਾ ਪਵੇਗਾ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਮਾਨ ਦਾ ਧਿਆਨ ਖਹਿਰਾ ਦੇ ਉਸ ਬਿਆਨ ਵੱਲ ਦਿਵਾਇਆ ਜਿਸ ਅਨੁਸਾਰ ਆਮ ਆਦਮੀ ਪਾਰਟੀ ਦਾ ਕੰਟਰੋਲ ਸਿਰਫ਼ ਦਿੱਲੀ ਧੜੇ ਵਲੋਂ ਕੀਤਾ ਜਾ ਰਿਹਾ ਹੈ ਤਾਂ ਮਾਨ ਦਾ ਜੁਆਬ ਸੀ ਕਿ ਜਿਸ ਵੇਲੇ ਸੁਖਪਾਲ ਖਹਿਰਾ ਨੂੰ ਹਲਕਾ ਭੁਲੱਥ ਤੋਂ ਟਿਕਟ ਦਿੱਤੀ ਗਈ ਸੀ ਉਸ ਵੇਲੇ ਵੀ ਪਾਰਟੀ ਦਾ ਕੰਟਰੋਲ ਦਿੱਲੀ ਵਾਲਿਆਂ ਦੇ ਹੱਥ ਵਿੱਚ ਸੀ। ਭਗਵੰਤ ਮਾਨ ਅਨੁਸਾਰ ਸੁਖਪਾਲ ਖਹਿਰਾ ਅੱਜਕਲ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨਾਲ ਗਿਟਮਿਟ ਕਰ ਰਹੇ ਹਨ, ਦੇਖੋ ਕੀ ਬਣਦਾ ਹੈ।

Facebook Comments
Facebook Comment