• 9:09 am
Go Back

ਆਸਟ੍ਰੇਲੀਆ ਵਿਚ 7 ਅਕਤੂਬਰ ਤੋਂ ਬਦਲੇਗਾ ਸਮਾਂ

ਮੈਲਬੌਰਨ : ਆਸਟਰੇਲੀਆ ਵਿੱਚ ਗਰਮੀਆਂ ਸ਼ੁਰੂ ਹੋਣ ਤੇ ‘ਡੇਅ ਲਾਈਟ ਸੇਵਿੰਗ’ ਅਧੀਨ 7 ਅਕਤੂਬਰ ਦਿਨ ਐਤਵਾਰ ਤੋਂ ਸਮੇਂ ਵਿੱਚ ਇੱਥੋਂ ਦੀਆਂ ਘੜੀਆਂ ਵਿੱਚ ਮੌਜੂਦਾ ਸਮੇਂ ਤੋਂ ਇੱਕ ਘੰਟਾ ਪਹਿਲਾਂ ਦੀ ਤਬਦੀਲੀ ਕੀਤੀ ਜਾਵੇਗੀ। ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਸਾਲ ਵਿੱਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਇਹ ਤਬਦੀਲੀ ਕੀਤੀ ਜਾਂਦੀ ਹੈ। 7 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ 2 ਵਜੇ ਤੋਂ ਇੱਕ ਘੰਟਾ ਅੱਗੇ ਹੋ ਜਾਣਗੀਆਂ। ਸਰਦੀਆਂ ਦੀ ਰੁੱਤ ਵਿੱਚ ਮੁੜ ਇਹ ਸਮਾਂ 7 ਅਪ੍ਰੈਲ 2019 ਨੂੰ ਵਾਪਸ ਇੱਕ ਘੰਟਾ ਪਿੱਛੇ ਕਰ ਦਿੱਤੇ ਜਾਵੇਗਾ। ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਹੋਵੇਗਾ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ।

Facebook Comments
Facebook Comment