• 5:42 am
Go Back

ਸਿਡਨੀ : ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਹੁਣ ਗਰਭਪਾਤ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ। ਬੀਤੇ ਦਿਨੀਂ ਸੂਬੇ ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਕਰਵਾਏ ਗਏ ਵੋਟਾਂ ਦੇ ਆਧਾਰ ਤੇ ਚੱਲ ਰਹੇ ਪੁਰਾਣੇ ‘ਨੈਤਿਕਤਾ ਕਾਨੂੰਨ’ ਨੂੰ ਬਦਲ ਕੇ ਔਰਤਾਂ ਨੂੰ ਕਾਨੂੰਨੀ ਤੌਰ ਤੇ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦਰਅਸਲ ਪਿਛਲੇ 5 ਦਹਾਕਿਆਂ ਤੋਂ ਇਸ ਕਾਨੂੰਨ ਨੂੰ ਬਦਲਣ ਲਈ ਲੋਕਾਂ ਵਲੋਂ ਅੰਦੋਲਨ ਚਲਾਇਆ ਜਾ ਰਿਹਾ ਸੀ। ਹੁਣ ਨਵੇਂ ਕਾਨੂੰਨ ਦੇ ਤਹਿਤ ਇੱਕ ਮਹਿਲਾ 22 ਹਫਤਿਆਂ ਤੱਕ ਦੇ ਭਰੂਣ ਦਾ ਗਰਭਪਾਤ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰਾ ਸਕੇਗੀ। ਇਹ ਗਰਭਪਾਤ ਕਰਵਾਉਣ ਲਈ ਉਸ ਨੂੰ ਦੋ ਡਾਕਟਰਾਂ ਤੋਂ ਇਜਾਜ਼ਤ ਲੈਣੀ ਪਵੇਗੀ।

ਨਵੇਂ ਕਾਨੂੰਨ ਤਹਿਤ ਗਰਭਪਾਤ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਵਾਲੇ ਕਲੀਨਿਕਾਂ ਦੇ ਆਲੇ ਦੁਆਲੇ 150 ਮੀਟਰ ਤੱਕ ਦੇ ਖੇਤਰ ਨੂੰ ਜੋਨ ਦੇ ਤਹਿਤ ਰੱਖਦਾ ਹੈ, ਜਿੱਥੇ ਪ੍ਰਦਰਸ਼ਨ ਕਰਨ ’ਤੇ ਮਨਾਹੀ ਹੈ। ਸਿਰਫ਼ ਇੰਨਾ ਹੀ ਨਹੀਂ ਜੇ ਕੋਈ ਡਾਕਟਰ ਖੁਦ ਮਹਿਲਾ ਦਾ ਗਰਭਪਾਤ ਨਹੀਂ ਕਰਨਾ ਚਾਹੁੰਦਾ ਤਾਂ ਉਹ ਉਸ ਮਹਿਲਾ ਨੂੰ ਕਿਸੇ ਹੋਰ ਡਾਕਟਰ ਨੂੰ ਰੈਫਰ ਕਰਨਾ ਹੋਵੇਗਾ।

ਦੱਸ ਦੇਈਏ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਸਾਲ 1899 ਵਿੱਚ ‘ਨੈਤਿਕਤਾ ਵਿਰੁੱਧ ਅਪਰਾਧ’ ਬਣੇ ਕਾਨੂੰਨ ਨੂੰ ਲੋਕਾਂ ਵਲੋਂ ਬਦਲਣ ਦੀ ਮੰਗ ਨੂੰ ਲੈ ਕੇ ਕਈ ਦਹਾਕਿਆਂ ਤੋਂ ਅੰਦੋਲਨ ਚਲਾਏ ਜਾ ਰਹੇ ਸਨ। ਭਾਵੇਂਕਿ ਗਰਭਪਾਤ ਕਰਾਉਣ ਲਈ ਸੂਬੇ ਵਿੱਚ ਹੁਣ ਵਿਰਲੇ ਹੀ ਲੋਕਾਂ ਨੂੰ ਸਜ਼ਾ ਮਿਲਦੀ ਸੀ ਪਰ ਕਾਰਕੁੰਨ ਇਸ ਅਪਰਾਧਿਕ ਕਾਨੂੰਨ ਨੂੰ ਹਮੇਸ਼ਾਂ ਲਈ ਖਤਮ ਕਰਨ ਦੀ ਮੰਗ ਕਰ ਰਹੇ ਸਨ।

Facebook Comments
Facebook Comment