• 1:15 pm
Go Back

ਸ੍ਰੀ ਮੁਕਤਸਰ ਸਾਹਿਬ : ਸੋਸ਼ਲ ਮੀਡੀਆ ‘ਤੇ ਇੰਨੀ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਗੁਰਦੁਆਰਾ ਸਾਹਿਬ ਤੋਂ ਇੱਕ ਬਾਬੇ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ, ਕਿ ਪਿੰਡ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪ੍ਰੇਮ ਸਬੰਧ ਬਣਾਉਂਦਾ ਹੈ ਜਾਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੁਣ ਉਸ ਦੀ ਖੈਰ ਨਹੀਂ। ਜੀ ਹਾਂ ਬਾਬੇ ਵਲੋਂ ਕੀਤੀ ਜਾ ਰਹੀ ਇਹ ਚਿਤਾਵਨੀ ਭਰੀ ਅਨਾਉਂਸਮੈਂਟ ਮੁਕਤਸਰ ਦੇ ਵੱਟੂ ਪਿੰਡ ‘ਚ ਹੋ ਰਹੀ ਹੈ। ਜਿੱਥੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਇੱਕ ਮਤਾ ਪਾਸ ਕੀਤਾ ਕਿ ਇਸ਼ਕ ਕਰਨ ਵਾਲਿਆਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਮਾਪਿਆਂ ਦਾ ਪਿੰਡ ਵਲੋਂ ਬਾਈਕਾਟ ਕੀਤਾ ਜਾਵੇਗਾ। ਇਥੇ ਹੀ ਨਹੀਂ ਵੀਡੀਓ ‘ਚ ਗ੍ਰੰਥੀ ਸਿੰਘ ਇਹ ਵੀ ਕਹਿ ਰਿਹਾ ਹੈ, ਕਿ ਪ੍ਰੇਮੀ ਜੋੜਿਆਂ ਦਾ ਕਿਸੇ ਤਰਾਂ ਦਾ ਸਰੀਰਕ ਨੁਕਸਾਨ ਕਰਨ ਦੀ ਵੀ ਖੁੱਲ੍ਹ ਹੈ। ਇਸ ਤੋਂ ਬਿਨਾਂ ਜਿਸ ਘਰ ਦਾ ਮੁੰਡਾ ਜਾਂ ਕੁੜੀ ਅਤੇ ਮਾਪੇ ਇਹੋ-ਜਿਹਾ ਕੰਮ ਕਰਨਗੇ, ਉਨ੍ਹਾਂ ਦੀ ਜ਼ਮੀਨ ਕੋਈ ਵੀ ਠੇਕੇ ’ਤੇ ਨਹੀਂ ਲਵੇਗਾ ਤੇ ਨਾ ਹੀ ਕੋਈ ਉਨ੍ਹਾਂ ਦਾ ਸਾਥ ਦੇਵੇਗਾ। ਇਸੇ ਤਰਾਂ ਕਈ ਮਤੇ ਪਾਸ ਕੀਤੇ ਜਾਦੇ ਹਨ, ਜਿਸ ‘ਚ ਅਗਲਾ ਮਤਾ ਪੇਸ਼ ਕੀਤਾ ਜਾਂਦਾ ਹੈ, ਜਿਸ ਅਨੁਸਾਰ ਜੇਕਰ ਕੋਈ ਵੀ ਲੜਕਾ-ਲੜਕੀ ‘ਗਲਤ ਕਦਮ’ ਚੁੱਕਦਾ ਹੈ ਅਤੇ ਮਾਪਿਆਂ ਦੇ ਸਮਝਾਉਣ ’ਤੇ ਵੀ ਨਹੀਂ ਸਮਝਦਾ ਤਾਂ ਮਾਪੇ ਉਸ ਲੜਕੇ-ਲੜਕੀ ਦਾ ‘ਜੋ ਮਰਜ਼ੀ’ ਨੁਕਸਾਨ ਕਰ ਦੇਣ, ਸਾਰਾ ਪਿੰਡ ਮਾਪਿਆਂ ਦਾ ਸਾਥ ਦੇਵੇਗਾ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵੱਟੂ ਦੀ ਇੱਕ ਨੂੰਹ ਆਪਣੇ ਛੋਟੇ ਬੱਚੇ ਸਣੇ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਹੈ। ਇਸ ਕਰਕੇ ਪਿੰਡ ਵਾਸੀ ਬਹੁਤ ਖ਼ਫਾ ਹਨ, ਜਿਸ ਕਾਰਨ ਤਾਂ ਕੇ ਅਜਿਹੀ ਘਟਨਾ ਮੁੜ ਤੋਂ ਨਾ ਵਾਪਰੇ ਇਸ ਲਈ ਪਿੰਡ ਵਾਸੀਆਂ ਨੇ ਇਹ ਮਤੇ ਪਾਸ ਕੀਤੇ ਹਨ।

Facebook Comments
Facebook Comment