• 12:35 pm
Go Back
hard kaur abuse amitabh bachchan

ਮੁੰਬਈ: ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਰੈਪਰ ਹਾਰਡ ਕੌਰ ਨੇ ਪਿਛਲੇ ਦਿਨੀਂ ਯੋਗੀ ਆਦਿਤਿਆਨਾਥ ਤੇ ਆਰ.ਐੱਸ.ਐੱਸ. ਮੁੱਖੀ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਸੁਰਖੀਆ ‘ਚ ਰਹੀ। ਹਾਰਡ ਕੌਰ ਨੇ ਹੁਣ ਫਿਰ ਇੱਕ ਬਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਹਾਨਾਇਕ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਸਮੇਤ ਹੋਰ ਕਈ ਵੱਡੇ ਸਿਤਾਰਿਆਂ ‘ਤੇ ਹਮਲਾ ਬੋਲ ਦਿੱਤਾ ਹੈ।

ਹਾਰਡ ਕੌਰ ਨੇ ਬੀਤੇ ਦਿਨੀਂ ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ ਗਾਲਾ ਕੱਢਦੇ ਹੋਏ ਆਪਣੀ ਪੋਸਟ ‘ਚ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਾ ਜ਼ਿਕਰ ਵੀ ਕੀਤਾ ਹੈ। ਹਾਰਡ ਕੌਰ ਨੇ ਅਕਸ਼ੈ ਕੁਮਾਰ, ਅਮਿਤਾਭ ਬੱਚਨ, ਅਨੁਪਮ ਖੇਰ, ਵਿਵੇਕ ਅਗਨੀਹੋਤਰੀ ਅਤੇ ਚੇਤਨ ਭਗਤ ਨੂੰ ਟੈਗ ਕਰ ਕੇ ਕਾਂਗਰਸ ਤੇ ਬੀਜੇਪੀ ਸਰਕਾਰ ਦੌਰਾਨ ਵਧੀਆਂ ਪੈਟਰੋਲ ਦੀ ਕੀਮਤਾਂ ‘ਤੇ ਖੂਬ ਹੰਗਾਮਾ ਕੀਤਾ ਸੀ ਪਰ ਭਾਜਪਾ ਸਰਕਾਰ ਦੁਆਰਾ ਵਧਾਈਆਂ ਗਈਆਂ ਪੈਟਰੋਲ ਦੀਆਂ ਕੀਮਤਾਂ ‘ਤੇ ਇਹੀ ਲੋਕ ਚੁੱਪ ਬੈਠੇ ਹਨ।

ਇਸ ਪੋਸਟ ‘ਚ ਉਨ੍ਹਾਂ ਨੇ ਇਕ ਇਤਰਾਜ਼ਯੋਗ ਗਾਲ੍ਹ ਵੀ ਕੱਢੀ ਹੈ। ਜਿਸ ਤੋਂ ਬਾਅਦ ਉਸ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ ਹਾਲੇ ਤੱਕ ਇਕ ਗੱਲ ‘ਤੇ ਕਿਸੇ ਵੀ ਅਦਾਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਦੱਸ ਦੇਈਏ ਕਿ ਹਾਰਡ ਕੌਰ ਨੇ ਇਸ ਤੋਂ ਪਹਿਲਾਂ ਯੂਪੀ ਦੇ ਸੀ. ਐੱਮ. ਯੋਗੀ ਆਦਿਤਿਅਨਾਥ ਤੇ ਆਰਐੱਸਐੱਸ ਮੁੱਖੀ ਮੋਹਨ ਭਾਗਵਤ ਤੇ ਆਪਣੇ ਸੋਸ਼ਲ ਅਕਾਊਂਟ ਦੁਆਰਾ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਹਾਰਡ ਕੌਰ ‘ਤੇ ਦੇਸ਼ਧ੍ਰੋਹ ਮਾਮਲਾ ਗੰਭੀਰ ਮਾਮਲੇ ਦਰਜ ਕੀਤਾ ਗਿਆ ਸੀ।

Facebook Comments
Facebook Comment