• 5:52 pm
Go Back

ਬਰਨਾਲਾ : ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਤਾਂ ਸ਼ਾਇਦ ਆਪਣਾ ਕੀਤਾ ਹੋਇਆ ਵਾਅਦਾ ਭੁੱਲ ਗਈ ਹੈ। ਇਸ ਦਾ ਜ਼ਿੰਦਾ ਸਬੂਤ ਬਰਨਾਲਾ ‘ਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਰੈਲੀ ‘ਚ ਨਸ਼ੀਲੇ ਪਦਾਰਥਾਂ ਦੇ ਲਿਜਾਣ ਤੋਂ ਮਨਾਹੀ ਕਰ ਦਿੱਤੀ ਗਈ ਤਾਂ ਅੰਦਰ ਜਾਣ ਵਾਲੇ ਗੇਟ ਤੇ ਨਸ਼ਿਆਂ ਦੇ ਢੇਰ ਲੱਗ ਗਏ। ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਜਿੱਥੇ ਪੰਜਾਬ ‘ਚ  ਵਿਕਾਸ ਦੀ ਗੱਲ ਕੀਤੀ ਉੱਥੇ ਦੂਜੀਆਂ ਪਾਰਟੀਆਂ ‘ਤੇ ਵੀ ਸਿਆਸੀ ਤੀਰਾਂ ਦੀ ਵਰਖਾ ਕੀਤੀ। ਇਸ ਰੈਲੀ ਵਿੱਚ ਜੋ ਲੋਕ ਸ਼ਾਮਲ ਹੋਣ ਲਈ ਆਏ ਉਨ੍ਹਾਂ ਨੂੰ ਪਹਿਲਾਂ ਆਪਣੀਆਂ ਜੇਬ੍ਹਾਂ ਵਿਚਲਾ ਤੰਬਾਕੂ ਬਾਹਰ ਰੱਖ ਕੇ ਜਾਣਾ ਪਿਆ।ਇੱਥੇ ਹੀ ਬੱਸ ਨਹੀਂ ਨਾਲ ਹੀ ਲੱਗਦੇ ਹੱਥੀਂ ਭਗਵੰਤ ਮਾਨ ਨੇ ਵੀ ਆਪਣੇ ‘ਤੇ ਲੱਗੇ ਸ਼ਰਾਬ ਪੀਣ ਦੇ ਇਲਜ਼ਾਮ ਧੋ ਦਿੱਤੇ। ਜੇਕਰ ਕੋਈ ਭਗਵੰਤ ਮਾਨ ਨੂੰ ਦੇਸ਼ੀ ਘਿਓ ਦੀ ਬੋਤਲ ਵੀ ਦਿੰਦਾ ਸੀ ਤਾਂ ਜਿਸ ਪ੍ਰਕਾਰ ਦੇ ਇਲਜ਼ਾਮ ਭਗਵੰਤ ਮਾਨ ਤੇ ਲੱਗਦੇ ਸਨ ਸ਼ਾਇਦ ਹੁਣ ਉਨ੍ਹਾਂ ਇਲਜ਼ਾਮਾਂ ਤੋਂ ਮਾਨ ਨੂੰ ਰਾਹਤ ਮਿਲ ਜਾਵੇਗੀ

ਦੱਸ ਦਈਏ ਕਿ ਜਿੱਥੇ ਰੈਲੀ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਉੱਥੇ ਨਾਲ ਹੀ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਵੀ ਕੀਤੇ ਗਏ ਸਨ। ਸ਼ਾਮਲ ਹੋਏ ਲੋਕਾਂ ‘ਤੇ ਵੀਡੀਓਗ੍ਰਾਫੀ ਦੇ ਜ਼ਰੀਏ ਨਿਗ੍ਹਾ ਰੱਖੀ ਜਾ ਰਹੀ ਸੀ।

Facebook Comments
Facebook Comment