• 7:31 am
Go Back

ਆਮ ਆਦਮੀ ਪਾਰਟੀ ਨੇ 20 ਮਾਰਚ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੇ ਵਿਸਥਾਰ ਲਈ ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਘੱਟੋ-ਘੱਟ 15 ਬੈਠਕਾਂ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਿਆ ਹੈ। ਹੁਣ ਤੱਕ ਸੈਸ਼ਨ 28 ਮਾਰਚ ਤੱਕ ਬਜਟ ਸੈਸ਼ਨ ਵਿੱਚ ਤਕਰੀਬਨ ਛੇ ਤੋਂ ਸੱਤ ਬੈਠਕਾਂ ਹੋਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਨ ਸਭਾ ਮੈਂਬਰ ਕੰਵਰ ਸੰਧੂ ਨੇ ਸਪੀਕਰ ਨੂੰ ਲਿਖੇ ਇੱਕ ਖ਼ਤ ਵਿੱਚ ਬਜਟ ਸੈਸ਼ਨ ਦੀ ਮਿਆਦ ਬਹੁਤ ਘੱਟ ਹੋਣ ਦੀ ਗੱਲ ਕਹੀ ਹੈ। ਸੰਧੂ ਨੇ ਅੱਗੇ ਕਿਹਾ ਕਿ ਸੈਸ਼ਨ ਦਾ ਸਮਾਂ ਸਰਕਾਰ ਦੀ ਲਿਸਟਿੰਗ ਦੇ ਹਿਸਾਬ ਨਾਲ ਤੈਅ ਕੀਤਾ ਗਿਆ ਹੈ। ਸੰਧੂ ਨੇ ਸਪੀਕਰ ਨੂੰ ਲਿਖਿਆ ਕਿ ਸਦਨ ਦਾ ਸਮਾਂ ਸਪੀਕਰ ਦਾ ਹੈ ਅਤੇ ਇਸ ਸਮੇਂ ਉੱਤੇ ਸਰਕਾਰ ਦਾ ਕੋਈ ਖਾਸ ਹੱਕ ਨਹੀਂ ਹੈ। ਸੰਧੂ ਮੁਤਾਬਕ ਸਪੀਕਰ ਵਿਰੋਧੀ ਧਿਰ ਨੂੰ ਵੀ ਆਪਣੀ ਲਿਸਟਿੰਗ ਲਈ ਕਹਿ ਸਕਦਾ ਹੈ ਤਾਂ ਕਿ ਸਦਨ ਦੀਆਂ ਬੈਠਕਾਂ ਸਬੰਧੀ ਕੋਈ ਅੰਤਿਮ ਫੈਸਲਾ ਲਿਆ ਜਾ ਸਕੇ।

Facebook Comments
Facebook Comment