• 11:03 am
Go Back

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ 15 ਅਹਿਮ ਅਹੁਦੇਦਾਰਾਂ ਵਲੋਂ ਦਿੱਤੇ ਗਏ ਅਸਤੀਫਿਆਂ ਤੇ ਖਹਿਰਾ ਨੇ ਕਿਹਾ ਕਿ ਪਾਰਟੀ ਆਗੂਆਂ ਦਾ ਇਸ ਤਰ੍ਹਾਂ ਇਕੱਠਿਆਂ ਪਾਰਟੀ ‘ਚੋਂ ਅਸਤੀਫਾ ਦੇਣਾ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਉਹ ਜਲਦ ਹੀ ਇਸ ਸੰਬੰਧੀ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰਗੇ ਤੇ ਜਲਦ ਹੀ ਪੰਜਾਬ ਪੱਧਰ ‘ਤੇ ਪਾਰਟੀ ਆਗੂਆਂ ਦੀ ਮੀਟਿੰਗ ਕੀਤੀ ਜਾਵੇ, ਜਿਸ ‘ਚ ਇਨ੍ਹਾਂ ਨਾਰਾਜ਼ ਆਗੂਆਂ ਨੂੰ ਵੀ ਸ਼ਾਮਿਲ ਕਰਕੇ ਸਾਰਿਆਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ। ਨਾਲ ਹੀ ਖਹਿਰਾ ਨੇ ਕਿਹਾ ਕਿ ਇਹ ਸਮਾਂ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮਨਾ ਕੇ 2019 ਦੀ ਰਣਨੀਤੀ ਉਲੀਕਣ ਦਾ ਹੈ। ਖਹਿਰਾ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਦਿੱਲੀ ਇਕਾਈ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਪਾਰਟੀ ਵਰਕਰ ਸਥਾਨਕ ਆਗੂਆਂ ਵੱਲੋਂ ਬਿਨਾਂ ਸਲਾਹ ਮਸ਼ਵਰਾ ਲਏ ਗਏ ਫੈਸਲਿਆਂ ਤੋਂ ਖਫਾ ਹਨ।

Facebook Comments
Facebook Comment