• 1:27 pm
Go Back

ਲਖਨਊ: ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਪੰਜਾਬ ਤੋਂ ਹਨ ਤੇ ਚਾਰੋਂ ਅੱਜ ਕੱਲ੍ਹ ਫਾੜੀ-ਫਾੜੀ ਹਨ। ਫਤਹਿਗੜ੍ਹ ਸਾਹਿਬ ਤੋਂ ਆਪ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਖਾਲਸਾ ਅੱਜ ਕੱਲ੍ਹ ਕੇਂਦਰ ਦੀ ਸੱਤਾਧਾਰੀ ਪਾਰਟੀ ਨਾਲ ਯਾਰੀਆਂ ਪੁਗਾਉਦੇ ਨਜ਼ਰ ਆ ਰਹੇ ਹਨ। ਜਿਕਰਯੋਗ ਹੈ ਕਿ ਮੋਦੀ ਕੈਬਨਿਟ ਦੇ ਮੰਤਰੀ ਹਰਦੀਪ ਸਿੰਘ ਪੁਰੀ ਰਾਜ ਸਭਾ ਦੀ ਮੈਂਬਰੀ ਲਈ ਸ਼ੁੱਕਰਵਾਰ ਨੂੰ ਜਦੋਂ ਕਾਗਜ ਦਾਖਲ ਕਰਵਾਉਣ ਲਈ ਯੂਪੀ ਗਏ ਸਨ। ਤਦ ਯੂਪੀ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਖਾਲਸਾ ਵੀ ਕਦਮ ਨਾਲ ਕਦਮ ਮਿਲਾ ਕੇ ਤੁਰੇ ਆ ਰਹੇ ਸਨ। ਉਨ੍ਹਾਂ ਦੇ ਚਿਹਰੇ ‘ਤੇ ਝਲਕ ਰਹੀ ਖੁਸ਼ੀ ਇਸ ਗੱਲ ਦਾ ਪ੍ਰਤੀਕ ਸੀ ਕਿ ਭਾਜਪਾ ਹਾਈਕਮਾਨ ਨੇ ਖਾਲਸਾ ਨੂੰ ਥਾਪੜਾ ਦੇ ਦਿੱਤਾ ਹੈ ਕਿ ਟਿਕਟ ਦੀ ਚਿੰਤਾ ਨਾ ਕਰ 2019 ‘ਚ ਤੁਸੀ ਪੰਜਾਬ ‘ਚ ਭਾਜਪਾ ਦਾ ਸਿੱਖ ਚਿਹਰਾ ਹੋ ਸਕਦੇ ਹੋ। ਹਰਿੰਦਰ ਖਾਲਸਾ ਭਾਜਪਾ ‘ਚ ਜਾਂਦੇ ਹਨ ਜਾਂ ਉਨ੍ਹਾਂ ਲਈ ਕੀ ਭੂਮਿਕਾ ਨਿਭਾਉਦੇ ਹਨ ਜਾਂ ਉਨ੍ਹਾਂ ਦੀ ਸਿੱਖ ਚਿਹਰੇ ਦੇ ਰੂਪ ‘ਚ ਕਿੰਨ੍ਹੀ ਸਹਾਇਤਾ ਕਰਦੇ ਹਨ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਅਜੇ ਭਵਿੱਖ ‘ਚ ਮਿਲਣਗੇ ਪਰ ਅੱਜ ਇੱਕ ਜਵਾਬ ਜਰੂਰ ਲੱਭ ਗਿਆ ਕਿ ਨਾਂ ਦੇ ਹਰਿੰਦਰ ਸਿੰਘ ਖਾਲਸਾ ਦਾ ਸਮਝੋ ਭਗਵਾਕਰਨ ਹੋ ਹੀ ਗਿਆ।

Facebook Comments
Facebook Comment